ਮੈਕਸ ਹਸਪਤਾਲ ਦੇ ਡਾਕਟਰ ਨੇ ਕੀਤੀ ਖੁਦਕੁਸ਼ੀ, ਕੋਰੋਨਾ ਮਰੀਜ਼ਾਂ ਦਾ ਕਰਦੇ ਸਨ ਇਲਾਜ
Saturday, May 01, 2021 - 09:44 PM (IST)
ਨਵੀਂ ਦਿੱਲੀ - ਕੋਰੋਨਾ ਕਾਰਨ ਤਬਾਹੀ ਦਾ ਮੰਜਰ ਇਹ ਹੈ ਕਿ ਹੁਣ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਣ ਵਾਲੇ ਡਾਕਟਰ ਆਪਣਾ ਮਾਨਸਿਕ ਸੰਤੁਲਨ ਠੀਕ ਨਹੀਂ ਰੱਖ ਪਾ ਰਹੇ ਹਨ। ਮੈਕਸ ਹਸਪਤਾਲ ਵਿੱਚ ਕੰਮ ਕਰਣ ਵਾਲੇ 35 ਸਾਲਾ ਡਾਕਟਰ ਵਿਵੇਕ ਰਾਏ ਨੇ ਸ਼ਨੀਵਾਰ ਨੂੰ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਉਹ ਦੱਖਣੀ ਦਿੱਲੀ ਦੇ ਮਾਲਵੀਅ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਡਾਕਟਰ ਵਿਕੇਕ ਰਾਏ, ਮੈਕਸ ਹਸਪਤਾਲ ਵਿੱਚ DNB ਫਰੱਸਟ ਈਅਰ ਦੇ ਰੈਜ਼ੀਡੈਂਟ ਡਾਕਟਰ ਸਨ ਅਤੇ ਪਿਛਲੇ ਇੱਕ ਮਹੀਨੇ ਤੋਂ ਕੋਵਿਡ ਮਰੀਜ਼ਾਂ ਦੀ ਡਿਊਟੀ ਵਿੱਚ ICU ਵਿੱਚ ਤਾਇਨਾਤ ਸਨ।
ਇਹ ਵੀ ਪੜ੍ਹੋ- ਦੋ ਦਿਨ 'ਚ ਰੀਵਾ 'ਚ ਲੱਗਾ ਆਕਸੀਜਨ ਪਲਾਂਟ, ਹਰ ਦਿਨ ਹੋ ਰਹੀ 100 ਸਿਲੰਡਰ ਦੀ ਰੀਫਿਲਿੰਗ
ਦੱਸਿਆ ਜਾ ਰਿਹਾ ਹੈ ਦੀ ਉਹ ਕਰੀਬ ਰੋਜ਼ਾਨਾ 7 ਤੋਂ 8 ਕੋਰੋਨਾ ਮਰੀਜ਼ਾਂ ਦਾ CPR ਅਤੇ ACLS ਕਰ ਰਹੇ ਸਨ ਜਿਸ ਵਿਚੋਂ ਜ਼ਿਆਦਾਤਰ ਦੀ ਮੌਤ ਹੋ ਰਹੀ ਸੀ। ਹਸਪਤਾਲ ਦੇ ਸੂਤਰਾਂ ਮੁਤਾਬਕ ਲਗਾਤਰ ਕੋਵਿਡ ਨਾਲ ਮਰ ਰਹੇ ਮਰੀਜ਼ਾਂ ਦੀ ਹਾਲਤ ਵੇਖ ਕੇ ਡਾਕਟਰ ਵਿਵੇਕ ਬੇਹੱਦ ਪ੍ਰੇਸ਼ਾਨ ਚੱਲ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਭ ਪ੍ਰੇਸ਼ਾਨੀਆਂ ਦੇ ਚੱਲਦੇ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ।
ਇਹ ਵੀ ਪੜ੍ਹੋ- ਵੈਕਸੀਨ ਨੂੰ ਲੈ ਕੇ ਅਦਾਰ ਪੂਨਾਵਾਲਾ ਨੂੰ ਮਿਲ ਰਹੀਆਂ ਪਾਵਰਫੁੱਲ ਲੋਕਾਂ ਵਲੋਂ ਧਮਕੀਆਂ
ਡਾਕਟਰ ਰਾਏ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਸਨ। ਹੁਣੇ ਹਾਲ ਵਿੱਚ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਦੀ ਪਤਨੀ ਦੋ ਮਹੀਨੇ ਦੀ ਗਰਭਵਤੀ ਵੀ ਹਨ। ਹਾਲਾਂਕਿ ਪੁਲਸ ਮੁਤਾਬਕ ਡਾਕਟਰ ਨੇ ਇੱਕ ਸੁਸਾਇਡ ਨੋਟ ਛੱਡਿਆ ਹੈ ਜਿਸ ਵਿੱਚ ਉਨ੍ਹਾਂ ਨੇ ਨਿੱਜੀ ਕਾਰਣਾਂ ਦਾ ਹਵਾਲਾ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।