ਦਿੱਲੀ: ਕੋਰੋਨਾ ਦਾ ਕਹਿਰ ਜਾਰੀ, 7546 ਨਵੇਂ ਕੇਸ, 98 ਮਰੀਜ਼ਾਂ ਦੀ ਮੌਤ
Friday, Nov 20, 2020 - 01:51 AM (IST)
ਨਵੀਂ ਦਿੱਲੀ : ਦਿੱਲੀ 'ਚ ਕੋਰੋਨਾ ਦੇ 7546 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ 5.1 ਲੱਖ ਤੋਂ ਜ਼ਿਆਦਾ ਹੋ ਗਈ ਜਦੋਂ ਕਿ 98 ਅਤੇ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 8041 ਹੋ ਗਈ।
ਦਿੱਲੀ ਦੇ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਪਿਛਲੇ ਦਿਨ ਆਰ.ਟੀ.-ਪੀ.ਸੀ.ਆਰ. ਤੋਂ 22,067 ਜਾਂਚ ਸਮੇਤ ਕੁਲ 62,437 ਜਾਂਚ ਕੀਤੀ ਗਈ। ਬੁਲੇਟਿਨ 'ਚ ਕਿਹਾ ਗਿਆ ਕਿ ਸ਼ਹਿਰ 'ਚ ਤਿਉਹਾਰ ਦੇ ਮੌਸਮ ਅਤੇ ਵੱਧਦੇ ਪ੍ਰਦੂਸ਼ਣ ਵਿਚਾਲੇ ਇਨਫੈਕਸ਼ਨ ਦਰ 12.09 ਫ਼ੀਸਦੀ ਹੈ।
ਦਿੱਲੀ 'ਚ 11 ਨਵੰਬਰ ਨੂੰ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 8593 ਮਾਮਲੇ ਆਏ ਸਨ ਅਤੇ 85 ਮਰੀਜ਼ਾਂ ਦੀ ਮੌਤ ਹੋ ਗਈ ਸੀ। ਸ਼ਹਿਰ 'ਚ ਇਨਫੈਕਸ਼ਨ ਨਾਲ 98 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 8,000 ਤੋਂ ਜ਼ਿਆਦਾ ਹੋ ਗਈ। ਮੌਜੂਦਾ ਸਮੇਂ 'ਚ 43,221 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੁਲੇਟਿਨ 'ਚ ਕਿਹਾ ਗਿਆ ਕਿ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 5,10,630 ਹੋ ਗਈ ਹੈ।