ਦਿੱਲੀ ''ਚ ਠੰਢੀਆਂ ਰਹਿਣਗੀਆਂ ਹਵਾਵਾਂ, ਹਫ਼ਤੇ ਦੇ ਅੰਤ ਤੱਕ ਆਸਮਾਨ ਸਾਫ਼ ਰਹਿਣ ਦੀ ਉਮੀਦ
Saturday, Oct 11, 2025 - 01:49 PM (IST)

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 19.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 1.6 ਡਿੱਗਰੀ ਘੱਟ ਹੈ। ਇਸ ਗੱਲ ਦੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਵਲੋਂ ਦਿੱਤੀ ਗਈ ਹੈ। ਦਿੱਲੀ ਵਿਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਗਿਆ, ਜੋ ਸਰਦੀਆਂ ਦੇ ਆਉਣ ਦਾ ਸੰਕੇਤ ਹੈ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਆਈਐਮਡੀ ਨੇ ਕਿਹਾ ਕਿ ਦਿੱਲੀ ਵਿੱਚ ਸ਼ਨੀਵਾਰ ਸਵੇਰੇ 8:30 ਵਜੇ ਸਾਪੇਖਿਕ ਨਮੀ 84 ਪ੍ਰਤੀਸ਼ਤ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਆਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਲਗਭਗ 33 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਸ਼ਨੀਵਾਰ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (AQI) 196 ਸੀ, ਜੋ ਕਿ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ। ਸੀਪੀਸੀਬੀ ਦੇ ਅਨੁਸਾਰ, ਜ਼ੀਰੋ ਅਤੇ 50 ਦੇ ਵਿਚਕਾਰ ਇੱਕ AQI ਨੂੰ "ਚੰਗਾ", 51 ਅਤੇ 100 "ਸੰਤੁਸ਼ਟੀਜਨਕ", 101 ਅਤੇ 200 ਦੇ ਵਿਚਕਾਰ "ਮੱਧਮ", 201 ਅਤੇ 300 ਦੇ ਵਿਚਕਾਰ "ਖ਼ਰਾਬ", 301 ਅਤੇ 400 "ਬਹੁਤ ਖ਼ਰਾਬ" ਅਤੇ 401 ਅਤੇ 500 ਦੇ ਵਿਚਕਾਰ "ਗੰਭੀਰ" ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।