ਹਵਾ ਦੀ ਗੁਣਵੱਤਾ ''ਗੰਭੀਰ ਪਲੱਸ'' ਸ਼੍ਰੇਣੀ ''ਚ, ''GRAP'' ਦੇ ਚੌਥੇ ਪੜਾਅ ਤਹਿਤ ਪਾਬੰਦੀਆਂ ਲਾਗੂ

Monday, Nov 18, 2024 - 12:24 PM (IST)

ਹਵਾ ਦੀ ਗੁਣਵੱਤਾ ''ਗੰਭੀਰ ਪਲੱਸ'' ਸ਼੍ਰੇਣੀ ''ਚ, ''GRAP'' ਦੇ ਚੌਥੇ ਪੜਾਅ ਤਹਿਤ ਪਾਬੰਦੀਆਂ ਲਾਗੂ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਸੋਮਵਾਰ ਨੂੰ 'ਗੰਭੀਰ ਪਲੱਸ' ਸ਼੍ਰੇਣੀ 'ਤੇ ਪਹੁੰਚ ਗਈ ਅਤੇ ਹਵਾ ਗੁਣਵੱਤਾ ਸੂਚਕਾਂਕ (AQI) 484 ਦਰਜ ਕੀਤਾ ਗਿਆ। ਦਿੱਲੀ 'ਚ ਸਵੇਰ ਤੋਂ ਹੀ ਟਰੱਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਨਤਕ ਪ੍ਰਾਜੈਕਟਾਂ 'ਤੇ ਨਿਰਮਾਣ ਕਾਰਜਾਂ ਨੂੰ ਮੁਅੱਤਲ ਕਰਨ ਸਮੇਤ ਪ੍ਰਦੂਸ਼ਣ ਕੰਟਰੋਲ ਦੇ ਸਖਤ ਉਪਾਅ ਲਾਗੂ ਕੀਤੇ ਗਏ ਹਨ। ਸੰਘਣੀ ਜ਼ਹਿਰੀਲੀ ਧੁੰਦ ਕਾਰਨ ਸਵੇਰ ਵੇਲੇ ਵਿਜ਼ੀਬਿਲਟੀ ਤੇਜ਼ੀ ਨਾਲ ਖ਼ਰਾਬ ਹੋਣ ਲੱਗੀ। ਅਧਿਕਾਰੀਆਂ ਮੁਤਾਬਕ ਸਫਦਰਜੰਗ ਹਵਾਈ ਅੱਡੇ 'ਤੇ ਵਿਜ਼ੀਬਿਲਟੀ 150 ਮੀਟਰ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਦਿੱਲੀ ਦਾ AQI ਸਵੇਰੇ 8 ਵਜੇ 484 ਸੀ।

ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

AQI ਇਸ ਸੀਜ਼ਨ ਦੇ ਹੁਣ ਤੱਕ ਦੇ ਸਭ ਤੋਂ ਖ਼ਰਾਬ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ ਵਿੱਚ, ਐਤਵਾਰ ਨੂੰ ਸ਼ਾਮ 4 ਵਜੇ AQI 441 ਦਰਜ ਕੀਤਾ ਗਿਆ ਸੀ ਅਤੇ ਇਹ ਸ਼ਾਮ 7 ਵਜੇ ਤੱਕ ਵਧ ਕੇ 457 ਹੋ ਗਿਆ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ AQI ਦੇ 450 ਨੂੰ ਪਾਰ ਕਰਨ ਤੋਂ ਬਾਅਦ ਦਿੱਲੀ ਅਤੇ ਐੱਨਸੀਆਰ ਵਿੱਚ ਪੜਾਅਵਾਰ ਜਵਾਬੀ ਕਾਰਵਾਈ ਯੋਜਨਾ (GRAP) ਦੇ ਚੌਥੇ ਪੜਾਅ ਦੇ ਤਹਿਤ ਪਾਬੰਦੀਆਂ ਲਗਾਉਣ ਦਾ ਆਦੇਸ਼ ਦਿੱਤਾ। ਹੁਕਮਾਂ ਦੇ ਅਨੁਸਾਰ ਜ਼ਰੂਰੀ ਵਸਤਾਂ ਲਿਜਾਣ ਵਾਲੇ ਜਾਂ ਸਾਫ਼ ਬਾਲਣ (ਐੱਲਐੱਨਜੀ/ਸੀਐੱਨਜੀ/ਬੀਐੱਸ-6 ਡੀਜ਼ਲ/ਇਲੈਕਟ੍ਰਿਕ) ਦੀ ਵਰਤੋਂ ਕਰਨ ਵਾਲੇ ਟਰੱਕਾਂ ਨੂੰ ਛੱਡ ਕੇ, ਕਿਸੇ ਹੋਰ ਟਰੱਕ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਈਵੀ ਅਤੇ ਸੀਐੱਨਜੀ ਅਤੇ ਬੀਐੱਸ-6 ਡੀਜ਼ਲ ਵਾਹਨਾਂ ਨੂੰ ਛੱਡ ਕੇ ਦਿੱਲੀ ਤੋਂ ਬਾਹਰ ਰਜਿਸਟਰਡ ਗੈਰ-ਜ਼ਰੂਰੀ ਹਲਕੇ ਵਪਾਰਕ ਵਾਹਨਾਂ 'ਤੇ ਵੀ ਪਾਬੰਦੀ ਹੋਵੇਗੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਦਿੱਲੀ ਵਿੱਚ ਰਜਿਸਟਰਡ ਬੀਐੱਸ-4 ਜਾਂ ਪੁਰਾਣੇ ਡੀਜ਼ਲ ਦਰਮਿਆਨੇ ਮਾਲ ਵਾਹਨਾਂ ਅਤੇ ਭਾਰੀ ਮਾਲ ਵਾਹਨਾਂ 'ਤੇ ਪਾਬੰਦੀ ਰਹੇਗੀ। ਹਾਈਵੇਅ, ਸੜਕਾਂ, ਫਲਾਈਓਵਰ, ਪਾਵਰ ਲਾਈਨਾਂ, ਪਾਈਪਲਾਈਨਾਂ ਅਤੇ ਹੋਰ ਜਨਤਕ ਪ੍ਰਾਜੈਕਟਾਂ ਸਮੇਤ ਸਾਰੀਆਂ ਉਸਾਰੀ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CAQM) ਨੇ NCR ਵਿੱਚ ਸਿਰਫ਼ 50 ਫ਼ੀਸਦੀ ਸਮਰੱਥਾ 'ਤੇ ਦਫ਼ਤਰ ਚਲਾਉਣ ਅਤੇ ਬਾਕੀ ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਸਿਫ਼ਾਰਸ਼ ਕੀਤੀ ਹੈ।

ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ

ਦਿੱਲੀ ਸਰਕਾਰ ਨੇ 10ਵੀਂ ਅਤੇ 12ਵੀਂ ਜਮਾਤਾਂ ਨੂੰ ਛੱਡ ਕੇ ਸਾਰੇ ਸਕੂਲਾਂ ਵਿੱਚ ਸਾਰੀਆਂ ਜਮਾਤਾਂ ਨੂੰ ਸਿੱਧਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਪੀਸੀਬੀ ਦੇ ਅਨੁਸਾਰ 400 ਜਾਂ ਇਸ ਤੋਂ ਵੱਧ ਦੇ ਆਈਕਿਊ ਨੂੰ 'ਗੰਭੀਰ' ਮੰਨਿਆ ਜਾਂਦਾ ਹੈ ਅਤੇ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਨੂੰ ਚਾਰ ਵੱਖ-ਵੱਖ ਪੜਾਵਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ: ਪੜਾਅ 1 - 'ਮਾੜਾ' (AQI 201-300), ਪੜਾਅ 2 - 'ਬਹੁਤ ਖ਼ਰਾਬ' (301-400), ਪੜਾਅ 3 - 'ਗੰਭੀਰ' (401-450) ਅਤੇ ਪੜਾਅ 4 - 'ਗੰਭੀਰ ਪਲੱਸ' (450 ਤੋਂ ਉੱਪਰ)। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 16.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ 3.9 ਡਿਗਰੀ ਵੱਧ ਹੈ। ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦਿਨ ਵੇਲੇ ਬਹੁਤ ਸੰਘਣੀ ਧੁੰਦ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News