ਦੀਵਾਲੀ 'ਤੇ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ, ਬਣੇ ਧੂੰਏਂ ਦੇ ਗੁਬਾਰ, ਮਾਸਕ ਪਾ ਘਰੋਂ ਨਿਕਲੇ ਲੋਕ

Tuesday, Oct 21, 2025 - 09:21 AM (IST)

ਦੀਵਾਲੀ 'ਤੇ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ, ਬਣੇ ਧੂੰਏਂ ਦੇ ਗੁਬਾਰ, ਮਾਸਕ ਪਾ ਘਰੋਂ ਨਿਕਲੇ ਲੋਕ

ਨਵੀਂ ਦਿੱਲੀ : ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦਿੱਲੀ-ਐਨਸੀਆਰ ਦੀ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਗਈ ਹੈ। ਮੰਗਲਵਾਰ (21 ਅਕਤੂਬਰ) ਸਵੇਰੇ ਰਾਜਧਾਨੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਦਿਖਾਈ ਦਿੱਤੀ, ਜਿਸ ਨਾਲ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ ਦਾ AQI 500 ਦੇ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ। ਇਹ ਸਥਿਤੀ ਦੀਵਾਲੀ ਦੀ ਰਾਤ ਨੂੰ ਪਟਾਕਿਆਂ ਦੇ ਫਟਣ ਅਤੇ ਹਵਾ ਨਾ ਚੱਲਣ ਕਾਰਨ ਹੋਈ ਹੈ।

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

 

#WATCH | Visuals from the India Gate as GRAP-2 invoked in Delhi.

The Air Quality Index (AQI) around the India Gate was recorded at 342, in the 'Very Poor' category, in Delhi this morning as per the Central Pollution Control Board (CPCB). pic.twitter.com/ITc38aoGgQ

— ANI (@ANI) October 21, 2025

ਜਾਣਕਾਰੀ ਮੁਤਾਬਕ 21 ਅਕਤੂਬਰ ਦੀ ਸਵੇਰ ਨੂੰ ਦਿੱਲੀ (ਔਸਤ) ਦਾ ਏਅਰ ਕੁਆਲਿਟੀ ਇੰਡੈਕਸ 531 'ਤੇ ਪਹੁੰਚ ਗਿਆ, ਜੋ ਗੰਭੀਰ ਸੀ। ਇਸ ਦੇ ਨਾਲ ਹੀ ਨਰੇਲਾ (ਦਿੱਲੀ) 551 'ਤੇ ਗੰਭੀਰ, ਵਜ਼ੀਰਪੁਰ (ਦਿੱਲੀ) 408 'ਤੇ ਗੰਭੀਰ, ਨੋਇਡਾ 407 'ਤੇ ਗੰਭੀ, ਗੁਰੂਗ੍ਰਾਮ 402 ਗੰਭੀਰ 'ਤੇ ਪਹੁੰਚ ਗਿਆ। ਇਹ ਰਾਸ਼ਟਰੀ ਔਸਤ ਨਾਲੋਂ 1.8 ਗੁਣਾ ਵੱਧ ਹੈ, ਜਦੋਂ ਕਿ ਸੋਮਵਾਰ (ਦੀਵਾਲੀ) ਸ਼ਾਮ ਨੂੰ ਵੀ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 34 'ਤੇ ਪ੍ਰਦੂਸ਼ਣ ਦਾ ਪੱਧਰ 'ਰੈੱਡ ਜ਼ੋਨ' (ਬਹੁਤ ਮਾੜੇ ਤੋਂ ਗੰਭੀਰ) ਦਰਜ ਕੀਤਾ ਗਿਆ। ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੇ ਬੀਤੀ ਰਾਤ ਸੁਪਰੀਮ ਕੋਰਟ ਵੱਲੋਂ ਦੀਵਾਲੀ 'ਤੇ ਨਿਰਧਾਰਤ ਸਮਾਂ ਸੀਮਾ ਤੋਂ ਵੱਧ ਪਟਾਕੇ ਚਲਾਏ, ਜਿਸ ਕਾਰਨ ਮੰਗਲਵਾਰ ਸਵੇਰੇ ਅਸਮਾਨ ਧੁੰਦਲਾ ਹੋ ਗਿਆ।

ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ SAMEER ਐਪ ਦੇ ਅਨੁਸਾਰ ਸਵੇਰੇ 6:00 ਵਜੇ ਤੱਕ ਕਈ ਖੇਤਰਾਂ ਵਿੱਚ AQI ਪੱਧਰ 400 ਤੋਂ ਉੱਪਰ ਸੀ, ਭਾਵ 'ਗੰਭੀਰ' ਸ਼੍ਰੇਣੀ ਵਿੱਚ ਸੀ। ਗੰਭੀਰ ਖੇਤਰ (AQI 400+): ਜਹਾਂਗੀਰਪੁਰੀ (404), ਵਜ਼ੀਰਪੁਰ (408), ਬਵਾਨਾ (418) ਅਤੇ ਨਰੇਲਾ (551) ਸ਼ਾਮਲ ਹਨ। ਸੋਮਵਾਰ ਦੁਪਹਿਰ ਤੱਕ, 38 ਨਿਗਰਾਨੀ ਸਟੇਸ਼ਨਾਂ ਵਿੱਚੋਂ 31 'ਤੇ ਹਵਾ ਦੀ ਗੁਣਵੱਤਾ ਬਹੁਤ ਮਾੜੀ (AQI 300+) ਸ਼੍ਰੇਣੀ ਵਿੱਚ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਦੀਵਾਲੀ ਸ਼ਾਮ ਨੂੰ ਹਵਾ ਦੀ ਘਾਟ ਕਾਰਨ, ਪ੍ਰਦੂਸ਼ਕ ਅਸਮਾਨ ਵਿੱਚ ਇਕੱਠੇ ਹੁੰਦੇ ਰਹੇ, ਜਿਸ ਕਾਰਨ ਧੁੰਦ ਫੈਲ ਗਈ।

ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ

 

 


author

rajwinder kaur

Content Editor

Related News