52 ਦਵਾਈਆਂ ਦੇ ਨਮੂਨੇ ਗੁਣਵੱਤਾ ਦੇ ਮਾਪਦੰਡਾਂ ’ਤੇ ਨਹੀਂ ਉਤਰੇ ਖਰੇ
Thursday, Oct 23, 2025 - 11:24 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਡਰੱਗਜ਼ ਲੈਬਾਰਟਰੀਆਂ ਨੇੇ ਸਤੰਬਰ ਲਈ ਜਾਰੀ ਕੀਤੇ ਆਪਣੇ ਦਵਾਈ ਸਬੰਧੀ ਮਾਸਿਕ ਅਲਰਟ ਵਿਚ ਵੱਖ-ਵੱਖ ਕੰਪਨੀਆਂ ਵੱਲੋਂ ਤਿਆਰ 52 ਨਮੂਨਿਆਂ ਨੂੰ ‘ਮਿਆਰੀ ਗੁਣਵੱਤਾ ਦਾ ਨਹੀਂ’ ਪਾਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ ਦੀ ਡਰੱਗ ਟੈਸਟਿੰਗ ਪ੍ਰਯੋਗਸ਼ਾਲਾਵਾਂ ਨੇ 60 ਦਵਾਈਆਂ ਦੇ ਨਮੂਨਿਆਂ ਦੀ ਪਛਾਣ ਕੀਤੀ ਹੈ ਜੋ ‘ਮਿਆਰੀ ਗੁਣਵੱਤਾ ਦੇ ਨਹੀਂ’ ਸਨ।
