ਦਿੱਲੀ : ਜਨਕਪੁਰੀ ''ਚ ਸੜਕ ਵਿਚਾਲੇ ਬਣ ਗਿਆ ਵੱਡਾ ਟੋਇਆ, ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ

Wednesday, Jul 05, 2023 - 11:15 AM (IST)

ਦਿੱਲੀ : ਜਨਕਪੁਰੀ ''ਚ ਸੜਕ ਵਿਚਾਲੇ ਬਣ ਗਿਆ ਵੱਡਾ ਟੋਇਆ, ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ

ਨਵੀਂ ਦਿੱਲੀ- ਦਿੱਲੀ ਦੇ ਜਨਕਪੁਰੀ ਇਲਾਕੇ 'ਚ ਸੜਕ ਦਰਮਿਆਨ ਇਕ ਵੱਡਾ ਜਿਹਾ ਟੋਇਆ ਬਣ ਗਿਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਧਸਣ ਨਾਲ ਸੜਕ ਦਰਮਿਆਨ ਇਕ ਟੋਇਆ ਬਣ ਗਿਆ ਹੈ। ਇਹ ਟੋਇਆ ਇੰਨਾ ਵੱਡਾ ਹੈ ਕਿ ਇਸ  'ਚ ਵਾਹਨ ਸਮਾ ਜਾਵੇ। ਨੇੜੇ-ਤੇੜੇ ਲੋਕਾਂ ਦੀ ਭੀੜ ਖੜ੍ਹੇ ਹੋ ਕੇ ਇਸ ਟੋਏ ਨੂੰ ਦੇਖ ਰਹੀ ਹੈ। 

 

ਫਿਲਹਾਲ ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਇਹ ਮਾਮਲਾ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਜ਼ਰੂਰ ਹੈ। ਮਾਨਸੂਨ ਦੌਰਾਨ ਪ੍ਰਸ਼ਾਸਨ ਜਿਹੜੀਆਂ ਤਿਆਰੀਆਂ ਦੀ ਗੱਲ ਕਰਦੀ ਹੈ, ਉਹ ਤਿਆਰੀਆਂ ਕਿੱਥੇ ਗਈਆਂ ਹਨ। ਕਿਉਂਕਿ ਥੋੜ੍ਹੇ ਜਿਹੇ ਮੀਂਹ ਨਾਲ ਸੜਕਾਂ ਤਾਲਾਬ 'ਚ ਤਾਂ ਬਦਲ ਹੀ ਜਾਂਦੀਆਂ ਹਨ। ਨਾਲ ਹੀ ਸੜਕਾਂ ਧਸਣ ਵੀ ਲੱਗਦੀਆਂ ਹਨ, ਜਿਸ ਨਾਲ ਗੰਭੀਰ ਹਾਦਸੇ ਹੋ ਸਕਦੇ ਹਨ।


author

DIsha

Content Editor

Related News