ਸੁਪਰੀਮ ਕੋਰਟ ਦੇ ਹੁਕਮ ਨੂੰ ਕੀਤਾ ਨਜ਼ਰਅੰਦਾਜ਼, ਵੱਡੀ ਮਾਤਰਾ ''ਚ ਮਿਲੇ ਪਟਾਕੇ

Sunday, Nov 04, 2018 - 11:51 AM (IST)

ਨਵੀਂ ਦਿੱਲੀ (ਭਾਸ਼ਾ)— ਪੁਰਾਣੇ ਪਟਾਕਿਆਂ ਦੀ ਵਿਕਰੀ 'ਤੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ਪੁਲਸ ਨੇ ਉੱਤਰੀ ਦਿੱਲੀ ਦੇ 3 ਵੱਖ-ਵੱਖ ਇਲਾਕਿਆਂ 'ਚੋਂ 640 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ ਹਨ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਸਦਰ ਬਾਜ਼ਾਰ ਤੋਂ 625 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ ਗਏ, ਸਬਜ਼ੀ ਮੰਡੀ ਅਤੇ ਬੁਰਾੜੀ ਪੁਲਸ ਥਾਣੇ ਦੀਆਂ ਪੁਲਸ ਟੀਮਾਂ ਨੇ 11.1 ਕਿਲੋਗ੍ਰਾਮ ਅਤੇ 7.9 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ।

PunjabKesari

ਪੁਲਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਦੱਸਿਆ ਕਿ 3 ਨਵੰਬਰ ਨੂੰ ਹੈੱਡ ਕਾਂਸਟੇਬਲ ਡਿਊਟੀ 'ਤੇ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਦਰ ਬਾਜ਼ਾਰ ਦੇ ਕੁਤੁਬ ਰੋਡ ਪਾਰਕਿੰਗ ਦੇ ਸਾਹਮਣੇ ਇਕ ਦੁਕਾਨ 'ਚ ਪਟਾਕੇ ਜਮ੍ਹਾਂ ਕਰ ਕੇ ਰੱਖੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਉਕਤ ਥਾਂ 'ਤੇ ਛਾਪਾ ਮਾਰਿਆ ਗਿਆ। ਜਾਂਚ ਦੌਰਾਨ ਦੁਕਾਨ 'ਚੋਂ 625 ਕਿਲੋਗ੍ਰਾਮ ਪਟਾਕੇ ਮਿਲੇ। ਲਕਸ਼ਮੀ ਨਗਰ ਵਾਸੀ ਰਵਿੰਦਰ ਨੇ ਇਹ ਪਟਾਕੇ ਜਮ੍ਹਾਂ ਕੀਤੇ ਸਨ। ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਰਾਮਦ ਪਟਾਕਿਆਂ ਦੇ ਸਰੋਤ ਦਾ ਪਤਾ ਲਾਉਣ ਦੀ ਜਾਂਚ ਚੱਲ ਰਹੀ ਹੈ।


Related News