ਮਰਸੀਡੀਜ਼ ਨਾਲ 4 ਲੋਕਾਂ ਨੂੰ ਦਰੜਨ ਤੋਂ ਬਾਅਦ ਸਕੂਟੀ ’ਤੇ ਭੱਜਿਆ ਵੰਸ਼ ਕਤਿਆਲ, ਦਿੱਲੀ ’ਚ ਫੜਿਆ ਗਿਆ
Thursday, Mar 13, 2025 - 11:04 PM (IST)

ਨਵੀਂ ਦਿੱਲੀ- ਪੁਲਸ ਨੇ ਦੇਹਰਾਦੂਨ ਦੇ ਰਾਜਪੁਰ ਰੋਡ ’ਤੇ ਬੀਤੀ ਰਾਤ ਵਾਪਰੇ ਹਿੱਟ ਐਂਡ ਰਨ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 22 ਸਾਲਾ ਵੰਸ਼ ਕਤਿਆਲ ਜਿਹੜੀ ਮਰਸੀਡੀਜ਼ ਕਾਰ ਚਲਾ ਰਿਹਾ ਸੀ, ਉਹ ਉਸ ਦੇ ਜੀਜੇ ਦੀ ਹੈ।
ਹਾਦਸੇ ਤੋਂ ਬਾਅਦ ਵੰਸ਼ ਨੁਕਸਾਨੀ ਕਾਰ ਨੂੰ ਸਹਿਸਤੱਰਧਾਰਾ ਰੋਡ ’ਤੇ ਇਕ ਪਲਾਟ ਵਿਚ ਖੜੀ ਕਰ ਕੇ ਉਥੋਂ ਭੱਜ ਗਿਆ। ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਆਪਣੇ ਜਾਣ-ਪਛਾਣ ਵਾਲੇ ਤੋਂ ਸਕੂਟੀ ਲਈ ਅਤੇ ਆਪਣੇ ਭਤੀਜੇ ਨੂੰ ਘਰ ਛੱਡ ਦਿੱਤਾ। ਹਾਦਸੇ ਸਮੇਂ ਵੰਸ਼ ਦਾ 10 ਸਾਲਾ ਭਤੀਜਾ ਵੀ ਉਸ ਦੇ ਨਾਲ ਸੀ। ਇਸ ਤੋਂ ਬਾਅਦ ਮੁਲਜ਼ਮ ਵੰਸ਼ ਦਿੱਲੀ ਚਲਾ ਗਿਆ। ਵੰਸ਼ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।