ਹੈਰਾਨੀਜਨਕ! ਛੁੱਟੀ ਲਈ 5 ਸਾਲ ਦੇ ਬੱਚੇ ਦਾ ਕਤਲ

Sunday, Aug 25, 2024 - 05:03 PM (IST)

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਮਦਰੱਸੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਦਿਨ ਦੀ ਛੁੱਟੀ ਲਈ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦਿਆਲਪੁਰ ਥਾਣਾ ਖੇਤਰ ਦੇ ਤਾਲੀਮ-ਉਲ-ਕੁਰਆਨ ਨਾਂ ਦੇ ਮਦਰੱਸੇ ਦੀ ਹੈ। ਪੁਲਸ ਨੇ ਬੱਚੇ ਦੇ ਕਤਲ ਦੇ ਮਾਮਲੇ ਵਿਚ 11-11 ਸਾਲ ਦੇ ਦੋ ਬੱਚਿਆਂ ਅਤੇ ਇਕ 9 ਸਾਲ ਦੇ ਬੱਚੇ ਨੂੰ ਹਿਰਾਸਤ ਵਿਚ ਲਿਆ ਹੈ। 

ਇਹ ਵੀ ਪੜ੍ਹੋ- ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ, ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ

ਛੁੱਟੀ ਲਈ ਬੱਚੇ ਦਾ ਕੀਤਾ ਕਤਲ

ਮਦਰੱਸੇ ਵਿਚ ਕੁਝ ਵਿਦਿਆਰਥੀਆਂ ਨੇ ਘਰ ਜਾਣ ਲਈ ਛੁੱਟੀ ਲਈ 5 ਸਾਲ ਦੇ ਮਾਸੂਮ ਦਾ ਕਤਲ ਕਰ ਦਿੱਤਾ। ਮ੍ਰਿਤਕ ਵਿਦਿਆਰਥੀ ਨੂੰ ਚਿਕਨ-ਪਾਕਸ ਹੋਇਆ ਸੀ, ਜਿਸ ਦੇ ਨਿਸ਼ਾਨ ਸਰੀਰ 'ਤੇ ਸਨ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦੀ ਵਜ੍ਹਾ ਡੂੰਘੀਆਂ ਅੰਦਰੂਨੀ ਸੱਟਾਂ ਸਾਹਮਣੇ ਆਈਆਂ ਹਨ। ਪੁਲਸ ਨੇ ਤਿੰਨਾਂ ਨਾਬਾਲਗਾਂ ਨੂੰ ਕਤਲ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਦੋਸ਼ੀ ਬੱਚਿਆਂ ਨੂੰ ਲੱਗ ਰਿਹਾ ਸੀ ਕਿ ਰੂਹਾਨ ਦੀ ਮੌਤ ਮਗਰੋਂ ਮਦਰੱਸੇ ਵਿਚ ਇਕ ਦਿਨ ਦੀ ਛੁੱਟੀ ਹੋਵੇਗੀ, ਜਿਸ ਤੋਂ ਬਾਅਦ ਉਹ ਆਪਣੇ ਘਰ ਜਾਣਗੇ।

ਇਹ ਵੀ ਪੜ੍ਹੋ- ਹਾਏ ਤੌਬਾ! ਦੋ ਸਹੇਲੀਆਂ ਨੂੰ ਹੋਇਆ ਪਿਆਰ, ਇਕ-ਦੂਜੇ ਨੂੰ ਮੰਨਦੀਆਂ ਹਨ ਪਤੀ-ਪਤਨੀ

ਮਦਰੱਸੇ 'ਚ ਮਾਂ ਨੂੰ ਬੇਹੋਸ਼ ਮਿਲਿਆ ਸੀ ਬੱਚਾ

ਦਰਅਸਲ ਮਦਰੱਸੇ ਵਿਚ 5 ਸਾਲਾ ਬੱਚੇ ਰੂਹਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ ਸੀ। ਬੱਚੇ ਦੀ ਲਾਸ਼ ਮਿਲਣ ਮਗਰੋਂ ਮਦਰੱਸੇ ਦੇ ਬਾਹਰ ਸਥਾਨਕ ਲੋਕਾਂ ਨੇ ਖੂਬ ਹੰਗਾਮਾ ਕੀਤਾ ਸੀ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਬੱਚੇ ਦਾ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਪੁਲਸ ਨੇ ਉਸ ਮਦਰੱਸੇ ਵਿਚ ਪੜ੍ਹਨ ਵਾਲੇ ਤਿੰਨ ਬੱਚਿਆਂ ਨੂੰ ਕਤਲ ਦੇ ਦੋਸ਼ ਵਿਚ ਫੜਿਆ ਹੈ।

ਇਹ ਵੀ ਪੜ੍ਹੋ- ਦੋ ਹਿੱਸਿਆਂ ਵਿਚ ਵੰਡੀ ਗਈ ਯਾਤਰੀਆਂ ਨਾਲ ਭਰੀ ਤੇਜ਼ ਰਫ਼ਤਾਰ ਟਰੇਨ, 8 ਡੱਬੇ ਹੋਏ ਵੱਖ

5 ਮਹੀਨੇ ਪਹਿਲਾਂ ਹੀ ਮਦਰੱਸੇ 'ਚ ਪੜ੍ਹਨ ਆਇਆ ਸੀ ਰੂਹਾਨ

ਮਦਰੱਸੇ 'ਚ ਬੱਚੇ ਦੇ ਬੇਹੋਸ਼ ਮਿਲਣ ਮਗਰੋਂ ਮਦਰੱਸਾ ਸੰਚਾਲਕ ਨੇ ਰੂਹਾਨ ਦੀ ਮਾਂ ਨੂੰ ਫੋਨ ਕਰ ਕੇ ਬੱਚੇ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਦਿੱਤੀ ਸੀ। ਬੱਚੇ ਦੀ ਮਾਂ ਮਦਰੱਸਾ ਪਹੁੰਚੀ ਅਤੇ ਰੂਹਾਨ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਗਈ, ਜਿੱਥੇ ਡਾਕਟਰ ਨੇ ਬੱਚੇ ਦੀ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮਦਰੱਸੇ ਦੇ ਬਾਹਰ ਹੰਗਾਮਾ ਕੀਤਾ। ਪੁਲਸ ਮੁਤਾਬਕ ਮ੍ਰਿਤਕ ਬੱਚਾ ਕਰੀਬ 5 ਮਹੀਨੇ ਪਹਿਲਾਂ ਹੀ ਇਸ ਮਦਰੱਸੇ ਵਿਚ ਪੜ੍ਹਨ ਲਈ ਆਇਆ ਸੀ ਅਤੇ ਉਹ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਰਹਿੰਦਾ ਸੀ। ਮ੍ਰਿਤਕ ਬੱਚੇ ਦੇ ਪਿਤਾ ਉੱਤਰ ਪ੍ਰਦੇਸ਼ ਵਿਚ ਰਹਿੰਦੇ ਹਨ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਮਹੀਨੇ ਵਿਚ ਇਕ ਵਾਰ ਦਿੱਲੀ ਆਉਂਦੇ ਹਨ।

ਇਹ ਵੀ ਪੜ੍ਹੋ- ਸੂਟਕੇਸ 'ਚ ਮਿਲੀ 3 ਸਾਲਾ ਬੱਚੀ ਦੀ ਲਾਸ਼, ਮਾਂ ਲਾਪਤਾ

ਮਦਰੱਸੇ 'ਚ ਪੜ੍ਹਦੇ ਹਨ 250 ਬੱਚੇ

ਓਧਰ ਜ਼ਿਲ੍ਹਾ ਡੀ. ਸੀ. ਪੀ. ਡਾਕਟਰ ਜੁਆਏ ਟਿਰਕੀ ਨੇ ਦੱਸਿਆ ਕਿ ਬੱਚੇ ਦੇ ਸਰੀਰ 'ਤੇ ਕੁਝ ਦਾਣੇ ਵਰਗੇ ਨਿਸ਼ਾਨ ਪਾਏ ਗਏ ਹਨ। ਇਸ ਮਦਰੱਸੇ ਵਿਚ 250 ਬੱਚੇ ਪੜ੍ਹਾਈ ਹਾਸਲ ਕਰਦੇ ਹਨ। ਹਾਦਸੇ ਮਗਰੋਂ ਆਲੇ-ਦੁਆਲੇ ਦੇ ਰਹਿਣ ਵਾਲੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਮਦਰੱਸੇ ਤੋਂ ਆਪਣੇ ਘਰ ਵਾਪਸ ਲੈ ਕੇ ਚੱਲੇ ਗਏ। ਹੁਣ ਜਦੋਂ ਮਾਮਲੇ ਦਾ ਖ਼ੁਲਾਸਾ ਹੋਇਆ ਤਾਂ ਲੋਕ ਸੱਚਾਈ ਜਾਣ ਕੇ ਹੈਰਾਨ ਰਹਿ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News