ਰੱਖਿਆ ਮੰਤਰਾਲਾ ਨੇ ਬ੍ਰਹਮੋਸ ਮਿਜ਼ਾਈਲ ਲਈ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਕੀਤਾ ਸਮਝੌਤਾ
Friday, Sep 23, 2022 - 10:59 AM (IST)

ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰਾਲਾ ਨੇ ਰੱਖਿਆ ਉਤਪਾਦਨ 'ਚ ਆਤਮਨਿਰਭਰਤਾ ਨੂੰ ਉਤਸ਼ਾਹ ਦੇਣ ਲਈ 'ਬਾਏ ਇੰਡੀਅਨ' (ਭਾਰਤ 'ਚ ਬਣੇ ਸਾਮਾਨ ਦੀ ਖਰੀਦ) ਪਹਿਲ ਦੇ ਅਧੀਨ 1700 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੀ ਬ੍ਰਹਮੋਸ ਮਿਜ਼ਾਈਲਾਂ ਦੀ ਖਰੀਦ ਲਈ ਵੀਰਵਾਰ ਨੂੰ 'ਬ੍ਰਹਮੋਸ ਏਅਰਸਪੇਸ' ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ।
ਇਹ ਵੀ ਪੜ੍ਹੋ : ਭਾਰਤ ਦਾ ਉਹ ਪਿੰਡ ਜਿਥੇ ਗੰਢੇ-ਲਸਣ ਖਾਣ ’ਤੇ ਪਾਬੰਦੀ, ਖਰੀਦ ਕੇ ਨਹੀਂ ਲਿਜਾ ਸਕਦੇ ਘਰ
ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਦੋਹਰੀ ਭੂਮਿਕਾ 'ਚ ਸਮਰੱਥ ਇਨ੍ਹਾਂ ਮਿਜ਼ਾਈਲਾਂ ਨੂੰ ਸੇਵਾ 'ਚ ਸ਼ਾਮਲ ਕਰਨ ਨਾਲ ਭਾਰਤੀ ਜਲ ਸੈਨਾ ਦੇ ਬੇੜੇ ਦੀ ਸੰਚਾਲਨ ਸਮਰੱਥਾ 'ਚ 'ਕਾਫ਼ੀ ਵਾਧਾ' ਹੋਵੇਗੀ। ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ (ਬੀ.ਏ.ਪੀ.ਐੱਲ.) ਭਾਰਤ ਅਤੇ ਰੂਸ ਦਰਮਿਆਨ ਇਕ ਸੰਯੁਕਤ ਉੱਦਮ ਹੈ, ਜੋ ਨਵੀਂ ਪੀੜ੍ਹੀ ਦੀ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਐੱਸ.ਐੱਸ.ਐੱਮ.) ਨੂੰ ਉਤਸ਼ਾਹ ਦੇਣ 'ਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਹ ਮਿਜ਼ਾਈਲਾਂ ਦੋਹਰੀ ਭੂਮਿਕਾ ਨਿਭਾ ਸਕਦੀ ਹੈ, ਜਿਸ 'ਚ ਇਨ੍ਹਾਂ ਨੂੰ ਜ਼ਮੀਨ ਦੇ ਨਾਲ ਹੀ ਜਹਾਜ਼ ਨਾਲ ਵੀ ਦਾਗ਼ਿਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ