ਰੱਖਿਆ ਮੰਤਰੀ ਸੀਤਾਰਮਨ ਨੇ ਕੀਤਾ ਡੋਕਲਾਮ ਦਾ ਹਵਾਈ ਦੌਰਾ

Saturday, Oct 07, 2017 - 08:48 PM (IST)

ਗੰਗਟੋਕ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ-ਚੀਨ ਸਰਹੱਦ 'ਤੇ ਡੋਕਲਾਮ-ਨਾਥੂਲਾ ਖੇਤਰ ਦਾ ਹਵਾਈ ਦੌਰਾ ਕੀਤਾ। ਸਿੱਕਮ ਦੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਡੋਕਲਾਮ ਅਤੇ ਨਾਥੂਲਾ ਖੇਤਰ ਦਾ ਦੌਰਾ ਕਰਨ ਦੇ ਨਾਲ-ਨਾਲ ਪੂਰਬੀ ਸਿਕੱਮ ਸਥਿਤ ਨਿਊ ਪੇਕੀਓਂਗ ਹਵਾਈ ਅੱਡੇ ਅਤੇ ਨੇੜਲੇ ਇਲਾਕਿਆਂ ਦਾ ਵੀ ਹਵਾਈ ਸਰਵੇਖਣ ਕੀਤਾ।
ਸੀਤਾਰਮਨ ਸ਼ਨੀਵਾਰ ਨੂੰ ਦਿਨ ਭਰ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੌਰੇ 'ਤੇ ਰਹੀ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਸੀਤਾਰਮਨ ਨੇ ਇਹ ਦੌਰਾ ਭਾਰਤ ਸਰਕਾਰ ਦੇ ਉਸ ਬਿਆਨ ਦੇ ਅਗਲੇ ਦਿਨ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ 28 ਅਗਸਤ ਨੂੰ ਡੋਕਲਾਮ ਤੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਣ ਤੋਂ ਬਾਅਦ ਸਥਿਤੀ ਆਮ ਹੈ।
ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਡੋਕਲਾਮ 'ਚ ਝੜਪ ਵਾਲੀ ਜਗ੍ਹਾ ਨੇੜੇ ਚੀਨੀ ਫੌਜ ਵੱਡੀ ਗਿਣਤੀ 'ਚ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਉਹ ਝੜਪ ਵਾਲੀ ਜਗ੍ਹਾ ਤੋਂ 12 ਕਿਲੋਮੀਟਰ ਦੂਰ ਤੱਕ ਮੌਜੂਦਾ ਸੜਕ ਨੂੰ ਵੱਡਾ ਵੀ ਕਰ ਰਹੀ ਹੈ।


Related News