ਕੱਲ ਲੱਦਾਖ ਜਾ ਸਕਦੇ ਹਨ ਰੱਖਿਆ ਮੰਤਰੀ ਰਾਜਨਾਥ ਸਿੰਘ
Wednesday, Jul 01, 2020 - 09:51 PM (IST)

ਨਵੀਂ ਦਿੱਲੀ (ਭਾਸ਼ਾ) : ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਵਿਚ ਚੀਨੀ ਫ਼ੌਜ ਨਾਲ ਸਰਹੱਦ 'ਤੇ ਰੁਕਾਵਟ ਦੇ ਮੱਦੇਨਜ਼ਰ ਭਾਰਤ ਦੀ ਫ਼ੌਜ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਖੇਤਰ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਲੱਦਾਖ ਯਾਤਰਾ ਦੇ ਦੌਰਾਨ ਰਾਜਨਾਥ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਕਰ ਸਕਦੇ ਹਨ। ਭਾਰਤ ਤੇ ਚੀਨ ਦੀ ਫ਼ੌਜਾਂ ਦੇ ਵਿਚ ਪਿਛਲੇ ਹਫਤੇ ਤੋਂ ਪੂਰਬੀ ਲੱਦਾਖ ਖੇਤਰ 'ਚ ਕਈ ਜਗ੍ਹਾਂ 'ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ।