ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾ ਦੌਰੇ 'ਤੇ ਪਹੁੰਚੇ ਵੀਅਤਨਾਮ
Tuesday, Jun 07, 2022 - 09:06 PM (IST)

ਹਨੋਈ-ਰੱਖਿਆ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਤਿੰਨ ਦਿਨਾ ਦੌਰੇ 'ਤੇ ਵੀਅਤਨਾਮ ਪਹੁੰਚ ਗਏ ਹਨ। ਚੀਨ ਦੇ ਖੇਤਰ 'ਚ ਵਧਦੇ ਹਮਲੇ ਦਰਮਿਆਨ ਸਮੁੰਦਰੀ ਸੁਰੱਖਿਆ 'ਚ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਮੱਦੇਨਜ਼ਰ ਸਿੰਘ ਦੀ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਵੀਅਤਨਾਮ 'ਚ ਭਾਰਤ ਦੇ ਰਾਜਦੂਤ ਪ੍ਰਣਯ ਵਰਮਾ ਅਤੇ ਵੀਅਤਨਾਮ ਦੇ ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਸਿੰਘ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਪੱਛਮੀ ਦੇਸ਼ਾਂ ਤੋਂ ਮਿਲੀਆਂ ਤੋਪਾਂ ਨੂੰ ਨਸ਼ਟ ਕਰ ਦਿੱਤਾ : ਰੂਸ
ਭਾਰਤੀ ਦੂਤਘਰ ਨੇ ਟਵੀਟ ਕਰ ਕਿਹਾ ਕਿ ਮਾਨਯੋਗ ਰੱਖਿਆ ਮੰਤਰੀ ਰਾਜਨਾਥ ਸਿੰਘ 8-10 ਜੂਨ ਦੀ ਅਧਿਕਾਰਿਤ ਯਾਤਰਾ 'ਤੇ ਹਨੋਈ ਪਹੁੰਚੇ। ਰਾਜਦੂਤ ਪ੍ਰਣਯ ਵਰਮਾ ਅਤੇ ਵੀਅਤਨਾਮ ਦੇ ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਸਿੰਘ ਦਾ ਸਵਾਗਤ ਕੀਤਾ। ਨਵੀਂ ਦਿੱਲੀ 'ਚ ਰੱਖਿਆ ਮੰਤਰਾਲਾ ਨੇ ਕਿਹਾ ਕਿ ਸਿੰਘ ਦੀ 8 ਤੋਂ 10 ਜੂਨ ਤੱਕ ਵੀਅਤਨਾਮ ਯਾਤਰਾ ਦਾ ਉਦੇਸ਼ ਦੁੱਵਲੇ ਰੱਖਿਆ ਸਬੰਧਾਂ ਦੇ ਨਾਲ-ਨਾਲ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ : ਡਿਜੀਟਲੀਕਰਨ ਨਾਲ ਨਜਿੱਠਣ ਲਈ ਰੈਗੂਲੇਟਰਾਂ ਨੂੰ ਉੱਨਤਸ਼ੀਲ ਹੋਣਾ ਚਾਹੀਦੈ : ਸੀਤਾਰਮਣ
ਸਿੰਘ ਆਪਣੇ ਵੀਅਤਨਾਮੀ ਹਮਰੁਤਬਾ ਜਨਰਲ ਫਾਨ ਵਾਨ ਗਿਆਂਗ ਨਾਲ ਵਿਆਪਕ ਚਰਚਾ ਕਰਨਗੇ ਅਤੇ ਇਸ ਦੌਰਾਨ ਸਾਂਝੇ ਹਿੱਤ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਤੋਂ ਇਲਾਵਾ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਤੌਰ-ਤਰੀਕੇ ਲੱਭਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਾਇਡੂ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਵਫਦ ਪੱਧਰੀ ਗੱਲਬਾਤ ਕੀਤੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ