ਰਾਫੇਲ ਹੁੰਦਾ ਤਾਂ ਏਅਰ ਸਟ੍ਰਾਈਕ ਲਈ ਬਾਲਾਕੋਟ ਨਹੀਂ ਜਾਣਾ ਪੈਂਦਾ: ਰਾਜਨਾਥ

10/13/2019 2:50:50 PM

ਕਰਨਾਲ—ਹਰਿਆਣਾ ਦੇ ਕਰਨਾਲ ਜ਼ਿਲੇ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਚੋਣਾਂਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੇ ਪੁਰਾਣੇ ਮੁੱਖ ਮੰਤਰੀ ਚਾਹੇ ਉਹ ਕਾਂਗਰਸ ਦੇ ਹੋਣ ਜਾਂ ਫਿਰ ਇਨੈਲੋ ਦੇ ਦਿੱਲੀ ਰਾਹੀ ਸਰਕਾਰ ਚਲਾਉਂਦੇ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜ਼ਮੀਨੀ ਪੱਧਰ 'ਤੇ ਸਰਕਾਰ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੇ ਕੋਲ ਰਾਫੇਲ ਲੜਾਕੂ ਜਹਾਜ਼ ਹੁੰਦਾ ਤਾਂ ਬਾਲਾਕੋਟ ਜਾ ਕੇ ਏਅਰਸਟ੍ਰਾਈਕ ਕਰਨ ਦੀ ਜਰੂਰਤ ਨਹੀਂ ਪੈਂਦੀ। ਅਸੀਂ ਭਾਰਤ 'ਚ ਰਹਿ ਕੇ ਉਥੋ ਦੇ ਅੱਤਵਾਦੀ ਠਿਕਾਣਿਆਂ ਨੂੰ ਖਤਮ ਕਰ ਦਿੰਦੇ।

ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮੈਂ ਸਾਧਾਰਨ ਪਰਿਵਾਰ 'ਚੋ ਹਾਂ ਅਤੇ ਮੇਰਾ ਸੁਭਾਅ ਵੀ ਸਾਧਾਰਨ ਸੀ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਲੱਗਾ ਹੈ ਕਿ ਇਸ ਜਹਾਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਪੂਜਾ ਕੀਤੀ। ਉਸ 'ਤੇ 'ਓਮ' ਲਿਖਿਆ, ਨਾਰੀਅਲ ਤੋੜਿਆ ਅਤੇ ਜੋ ਰੱਖਿਆ ਬੰਧਨ ਬੰਨਿਆ ਜਾਂਦਾ ਹੈ ਉਹ ਬੰਨਿਆ ਪਰ ਇਸ 'ਤੇ ਕਾਂਗਰਸ ਦੇ ਨੇਤਾਵਾਂ ਨੂੰ ਇਤਰਾਜ਼ ਜਤਾਇਆ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਸਮੇਂ ਮੈਂ ਪੂਜਾ ਕਰ ਰਿਹਾ ਸੀ ਉਸ ਸਮੇਂ ਸਾਰੇ ਧਰਮਾਂ ਦੇ ਲੋਕ ਮੌਜੂਦ ਸੀ। ਉੱਥੇ ਈਸਾਈ ਵੀ ਸੀ ਅਤੇ ਮੁਸਲਿਮ ਵੀ ਸੀ। ਕਾਂਗਰਸ ਦੇ ਲੋਕਾਂ ਨੂੰ ਇਸ 'ਤੇ ਇਤਰਾਜ਼ ਸੀ ਜਦਕਿ ਉਨ੍ਹਾਂ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਸਾਡੇ ਦੇਸ਼ 'ਚ ਇੰਨਾ ਵੱਡਾ ਪਾਇਲਟ ਜਹਾਜ਼ ਆ ਰਿਹਾ ਸੀ। ਕਾਂਗਰਸ ਦੇ ਬੋਲਣ ਦੇ ਕਾਰਨ ਜੇਕਰ ਕਿਸ ਨੂੰ ਵੀ ਤਾਕਤ ਮਿਲਦੀ ਹੈ ਤਾਂ ਉਹ ਪਾਕਿਸਤਾਨ ਦੇ ਲੋਕਾਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਾ ਚਾਹੀਦਾ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਤੁਸੀਂ ਜਵਾਬ ਦਿੱਤਾ ਸੀ ਅਤੇ ਹੁਣ ਵੀ ਤੁਸੀਂ ਜਵਾਬ ਦੇਣਾ ਹੈ।


Iqbalkaur

Content Editor

Related News