ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮਾਮਲਾ : ਸੁਣਵਾਈ 7 ਜਨਵਰੀ ਤੱਕ ਮੁਲਤਵੀ

Saturday, Dec 03, 2022 - 05:31 PM (IST)

ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮਾਮਲਾ : ਸੁਣਵਾਈ 7 ਜਨਵਰੀ ਤੱਕ ਮੁਲਤਵੀ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਭਿਵੰਡੀ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਇਕ ਮਾਮਲੇ 'ਚ ਸੁਣਵਾਈ ਸ਼ਨੀਵਾਰ ਨੂੰ 7 ਜਨਵਰੀ ਤੱਕ ਮੁਲਤਵੀ ਕਰ ਦਿੱਤੀ, ਕਿਉਂਕਿ ਉਹ ਦੇਸ਼ਵਿਆਪੀ 'ਭਾਰਤ ਜੋੜੋ ਯਾਤਰਾ' 'ਚ ਰੁਝੇ ਹਨ। ਭਿਵੰਡੀ ਨਿਆਂਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਆਈ.ਸੀ. ਵਾਡੀਕਰ ਨੇ ਰਾਹੁਲ ਗਾਂਧੀ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਛੂਟ ਦੇ ਦਿੱਤੀ।

ਕਾਂਗਰਸ ਨੇਤਾ ਦੇ ਵਕੀਲ ਨਾਰਾਇਣ ਅੱਯਰ ਨੇ ਕਿਹਾ,''ਮਾਣਹਾਨੀ ਦਾ ਮਾਮਲਾ ਸ਼ਨੀਵਾਰ ਨੂੰ ਸੁਣਵਾਈ ਲਈ ਆਇਆ। ਇਸ ਨੂੰ 7 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਰਾਹੁਲ ਗਾਂਧੀ ਨੂੰ ਸਥਾਈ ਤੌਰ 'ਤੇ ਪੇਸ਼ੀ ਤੋਂ ਛੋਟ ਦੇ ਸੰਬੰਧ 'ਚ ਦਲੀਲਾਂ ਸੁਣੀਆਂ ਜਾਣਗੀਆਂ।'' ਸ਼ਿਕਾਇਤੀ ਰਾਹੁਲ ਕੁੰਟੇ ਸ਼ਹਿਰ ਤੋਂ ਬਾਹਰ ਹੋਣ ਕਾਰਨ ਅਦਾਲਤ 'ਚ ਮੌਜੂਦ ਨਹੀਂ ਸਨ। ਮਾਮਲਾ ਰਾਹੁਲ ਵਲੋਂ ਇਕ ਭਾਸ਼ਣ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਮਹਾਤਮਾ ਗਾਂਧੀ ਦੇ ਕਤਲ 'ਤੇ ਟਿੱਪਣੀਆਂ ਨਾਲ ਸੰਬੰਧਤ ਹੈ।


author

DIsha

Content Editor

Related News