ਦੀਪ ਸਿੱਧੂ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਸ੍ਰੀ ਰਕਾਬਗੰਜ ਸਾਹਿਬ ਹੋਏ ਨਤਮਸਤਕ, ਕਿਸਾਨੀ ਮੋਰਚੇ ਬਾਰੇ ਆਖੀ ਵੱਡੀ ਗੱਲ

04/27/2021 11:59:06 AM

ਨਵੀਂ ਦਿੱਲੀ— 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਲੋਂ ਬੀਤੇ ਕੱਲ੍ਹ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਸਿੱਧੂ ਜੇਲ੍ਹ ’ਚ ਰਿਹਾਅ ਹੋ ਗਏ ਹਨ। ਜੇਲ੍ਹ ’ਚ ਰਿਹਾਅ ਹੋਣ ਮਗਰੋਂ ਦੀਪ ਸਿੱਧੂ ਦਿੱਲੀ ਸਥਿਤ ਸ੍ਰੀ ਰਕਾਬਗੰਜ ਗੁਰਦੁਆਰਾ ’ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨਾਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਲੋਕ ਮੌਜੂਦ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦੀਪ ਸਿੱਧੂ ਨੂੰ ਮਿਲੀ ਜ਼ਮਾਨਤ (ਵੀਡੀਓ)

PunjabKesari

ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਣ ਮਗਰੋਂ ਦੀਪ ਸਿੱਧੂ ਮੀਡੀਆ ਨਾਲ ਵੀ ਰੂ-ਬ-ਰੂ ਵੀ ਹੋਏ। ਇਸ ਦੌਰਾਨ ਦੀਪ ਸਿੱਧੂ ਨੇ ਕਿਹਾ ਕਿ ਉਸ ਪਰਮਾਤਮਾ ਦੀ ਰਜ਼ਾ ’ਚ ਰਹਿਣਾ ਪੈਂਦਾ ਹੈ। ਸਮਾਂ ਬਹੁਤ ਕੁਝ ਸਿਖਾਉਂਦਾ ਹੈ, ਜੇਲ੍ਹਾਂ ਵੀ ਸਿਖਾਉਂਦੀਆਂ ਹਨ। ਕਿਸਾਨੀ ਮੋਰਚੇ ਬਾਰੇ ਗੱਲ ਕਰਦਿਆਂ ਦੀਪ ਨੇ ਕਿਹਾ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਕਿਸਾਨ ਆਗੂ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ, ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਹਾਂ। 

PunjabKesari

ਦੀਪ ਨੇ ਅੱਗੇ ਕਿਹਾ ਕਿ ਔਖਾ ਸਮਾਂ ਇਨਸਾਨਾਂ ’ਤੇ ਆਉਂਦੇ ਹਨ। ਔਖਿਆਂ ਸਮਿਆਂ ਅਤੇ ਇਹ ਕੋਠੜੀਆਂ ਤੁਹਾਡੇ ਇਰਾਦੇ ਹੋਰ ਮਜ਼ਬੂਤ ਕਰਦੀਆਂ ਹਨ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਾਂ ਸਾਰੇ ਚੜ੍ਹਦੀ ਕਲਾ ਵਿਚ ਰਹਿਣ। ਤੁਹਾਡੇ ਸਾਰਿਆਂ ਦੇ ਸਹਿਯੋਗ ਕਰ ਕੇ ਮੈਂ ਅੱਜ ਤੁਹਾਡੇ ਦਰਮਿਆਨ ਹਾਂ। ਦੀਪ ਨੇ ਸਿਰਸਾ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਦੀਪ ਲਈ ਲੜਾਈ ਲੜੀ। 

PunjabKesari

ਦੱਸਣਯੋਗ ਹੈ ਕਿ ਦੀਪ ਸਿੱਧੂ ’ਤੇ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ 9 ਫਰਵਰੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦਾ ਦੋਸ਼ ਲੱਗਾ ਸੀ। ਉਦੋਂ ਤੋਂ ਹੀ ਦੀਪ ਸਿੱਧੂ ਜੇਲ੍ਹ ’ਚ ਸਨ। 16 ਅਪ੍ਰੈਲ ਨੂੰ ਉਨ੍ਹਾਂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਜ਼ਮਾਨਤ ਮਿਲ ਗਈ ਸੀ ਪਰ ਦੂਜੇ ਦਿਨ 17 ਅਪ੍ਰੈਲ ਨੂੰ ਸਿੱਧੂ ’ਤੇ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹਿੰਸਾ ਹਿੰਸਾ ’ਚ ਲਾਲ ਕਿਲ੍ਹੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਭਾਰਤ ਦੇ ਪੁਰਾਤੱਤਵ ਸਰਵੇਖਣ ਵਲੋਂ ਕੇਸ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ’ਚ ਦੀਪ ਸਿੱਧੂ ਨੂੰ ਕੱਲ੍ਹ ਜ਼ਮਾਨਤ ਮਿਲ ਗਈ ਹੈ।

 


Tanu

Content Editor

Related News