ਹਿਮਾਚਲ ਦੇ ਇਸ ਪ੍ਰਸਿੱਧ ਸ਼ਕਤੀਪੀਠ ''ਚ ਆਈ ਸ਼ਰਧਾਲੂਆਂ ਦੀ ਕਮੀ, ਜਾਣੋ ਵਜ੍ਹਾ

Monday, Sep 23, 2024 - 03:48 PM (IST)

ਬਿਲਾਸਪੁਰ- ਹਿਮਾਚਲ ਪ੍ਰਦੇਸ਼ ਦੇ ਸ਼ਕਤੀਪੀਠਾਂ 'ਚ ਸ਼ਰਧਾਲੂਆਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ। ਦਰਅਸਲ ਇਸ ਵਾਰ ਸ਼ਰਾਧ ਕਾਰਨ ਸ਼ਰਧਾਲੂਆਂ ਦੀ ਗਿਣਤੀ ਵਿਚ ਕਮੀ ਵੇਖੀ ਜਾ ਰਹੀ ਹੈ। ਖਾਸ ਕਰਕੇ ਨੈਣਾ ਦੇਵੀ ਮੰਦਰ ਜਿੱਥੇ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੀ ਭੀੜ ਮੁਕਾਬਲਤਨ ਘੱਟ ਸੀ। ਮੰਦਰ ਦੇ ਸੁਰੱਖਿਆ ਇੰਚਾਰਜ ਕੈਪਟਨ ਬਾਲਕ ਰਾਮ ਨੇ ਦੱਸਿਆ ਕਿ ਸ਼ਰਾਧ ਦੇ ਪ੍ਰਭਾਵ ਕਾਰਨ ਸ਼ਰਧਾਲੂਆਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਫਿਰ ਵੀ ਸ਼ਰਧਾਲੂਆਂ ਨੂੰ ਮਾਤਾ ਦੇ ਦਰਸ਼ਨਾਂ ਲਈ ਲਾਈਨਾਂ ਵਿਚ ਲੱਗ ਕੇ ਭੇਜਿਆ ਜਾ ਰਿਹਾ ਹੈ।

ਦੁਪਹਿਰ ਦੀ ਆਰਤੀ ਸਮੇਂ ਥੋੜ੍ਹੇ ਜਿਹੇ ਸ਼ਰਧਾਲੂ ਮੌਜੂਦ ਸਨ ਪਰ ਦਿਨ ਭਰ ਮੰਦਰ ਵਿਚ ਸ਼ਰਧਾਲੂਆਂ ਦੀ ਘਾਟ ਰਹੀ। ਪੰਜਾਬ ਦੇ ਰੋਪੜ ਤੋਂ ਆਏ ਸ਼ਰਧਾਲੂ ਮਿਥੁਨ ਜੈਨ ਨੇ ਦੱਸਿਆ ਕਿ ਸ਼ਰਾਧ ਪੱਖ ਕਾਰਨ ਉਨ੍ਹਾਂ ਨੇ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਚ ਖੀਰ ਦਾ ਭੰਡਾਰਾ ਵੀ ਲਗਾਇਆ ਹੋਇਆ ਹੈ। ਇਸ ਤਰ੍ਹਾਂ ਸ਼ਰਾਧ ਪੱਖ ਕਾਰਨ ਭਾਵੇਂ ਨੈਣਾ ਦੇਵੀ ਮੰਦਰ 'ਚ ਸ਼ਰਧਾਲੂਆਂ ਦੀ ਗਿਣਤੀ 'ਚ ਕਮੀ ਆ ਜਾਂਦੀ ਹੈ ਪਰ ਸ਼ਰਧਾਲੂਆਂ ਦੀ ਆਸਥਾ 'ਚ ਕੋਈ ਕਮੀ ਨਹੀਂ ਆਈ।


Tanu

Content Editor

Related News