ਮਜ਼ਦੂਰਾਂ ਦੀ ਮਜ਼ਦੂਰੀ ’ਚ ਗਿਰਾਵਟ, ਹੁਣ ਘੱਟੋ-ਘੱਟ ਹੋਵੇ 400 ਰੁਪਏ : ਕਾਂਗਰਸ
Friday, Jul 19, 2024 - 05:34 AM (IST)
ਨਵੀਂ ਦਿੱਲੀ - ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ’ਚ ਘੱਟ ਤਨਖ਼ਾਹ ਵਾਧਾ ਅਤੇ ਲੱਕ ਤੋੜ ਮਹਿੰਗਾਈ ਕਾਰਨ ਮਜ਼ਦੂਰਾਂ ਦੀ ਅਸਲ ਮਜ਼ਦੂਰੀ ਵਿਚ ਗਿਰਾਵਟ ਆਈ ਹੈ ਅਤੇ ਇਸ ਲਈ ਹੁਣ ਘੱਟੋ-ਘੱਟ ਮਜ਼ਦੂਰੀ 400 ਰੁਪਏ ਪ੍ਰਤੀ ਦਿਨ ਕਰਨ ਦੀ ਲੋੜ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੁਝ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਅੱਜ ਵਰਕਰਾਂ ਦੀ ਖਰੀਦ ਸਮਰੱਥਾ 10 ਸਾਲ ਪਹਿਲਾਂ ਦੇ ਮੁਕਾਬਲੇ ਘੱਟ ਹੈ। ਰਮੇਸ਼ ਨੇ ਇਕ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਸਮੇਤ ਡਾਟਾ ਦੇ ਕਈ ਸਰੋਤਾਂ ਵਿਚ ਇਕ ਤੱਥ ਸਾਹਮਣੇ ਆ ਰਿਹਾ ਹੈ ਕਿ ਅੱਜ ਮਜ਼ਦੂਰਾਂ ਦੀ ਖਰੀਦ ਸਮਰੱਥਾ 10 ਸਾਲ ਪਹਿਲਾਂ ਦੇ ਮੁਕਾਬਲੇ ਘੱਟ ਹੈ।\
ਇਹ ਵੀ ਪੜ੍ਹੋ- ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾ ਰਹੀ ਏਅਰ ਇੰਡੀਆ ਉਡਾਣ ਦੀ ਰੂਸ 'ਚ ਹੋਈ ਐਮਰਜੈਂਸੀ ਲੈਂਡਿੰਗ
ਘੱਟ ਤਨਖਾਹ ਵਾਧੇ ਅਤੇ ਲੱਕ ਤੋੜ ਮਹਿੰਗਾਈ ਕਾਰਨ ਅਸਲ ਮਜ਼ਦੂਰੀ ਵਿਚ ਵਿਲੱਖਣ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਬਿਊਰੋ ਦੀ ਤਨਖਾਹ ਦਰ ਇੰਡੈਕਸ (ਸਰਕਾਰੀ ਡਾਟਾ) ਮੁਤਾਬਕ, 2014 ਤੇ 2023 ਵਿਚਾਲੇ ਮਜ਼ਦੂਰਾਂ ਦੀ ਅਸਲ ਮਜ਼ਦੂਰੀ ਸਥਿਰ ਹੋ ਗਈ ਹੈ ਅਤੇ 2019 ਤੋਂ 24 ਵਿਚਾਲੇ ਤਾਂ ਘੱਟ ਵੀ ਹੋ ਗਈ ਹੈ।
ਰਮੇਸ਼ ਨੇ ਦਾਅਵਾ ਕੀਤਾ ਕਿ ਖੇਤੀਬਾੜੀ ਮੰਤਰਾਲਾ ਦੇ ‘ਐਗਰੀਕਲਚਰ ਸਟੈਟਿਸਟਿਕਸ ਐਟ ਏ ਗਲੇਂਸ’ (ਸਰਕਾਰੀ ਅੰਕੜਿਆਂ) ਮੁਤਾਬਕ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਖੇਤੀ ਮਜ਼ਦੂਰਾਂ ਦੀ ਅਸਲ ਮਜ਼ਦੂਰੀ ਹਰ ਸਾਲ 6.8 ਫੀਸਦੀ ਦੀ ਦਰ ਨਾਲ ਵਧੀ, ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ’ਚ ਅਸਲ ਮਜ਼ਦੂਰੀ ’ਚ ਹਰ ਸਾਲ 1.3 ਫੀਸਦੀ ਦੀ ਗਿਰਾਵਟ ਆਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e