ਸਮਲਿੰਗੀ ਸਬੰਧਾਂ ''ਤੇ ਅਦਾਲਤ ਕਰੇ ਫੈਸਲਾ : ਕੇਂਦਰ ਸਰਕਾਰ

Thursday, Jul 12, 2018 - 03:09 AM (IST)

ਸਮਲਿੰਗੀ ਸਬੰਧਾਂ ''ਤੇ ਅਦਾਲਤ ਕਰੇ ਫੈਸਲਾ : ਕੇਂਦਰ ਸਰਕਾਰ

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਹਲਫਨਾਮਾ ਪੇਸ਼ ਕਰਕੇ ਕਿਹਾ ਕਿ ਉਸ ਦਾ ਸਮਲਿੰਗੀ ਸਬੰਧਾਂ ਨੂੰ ਜੁਰਮ ਦੀ ਸ਼੍ਰੇਣੀ 'ਚੋਂ ਹਟਾਉਣ ਨੂੰ ਲੈ ਕੇ ਕੋਈ ਰੁਖ ਨਹੀਂ ਅਤੇ ਇਸ ਨਾਲ ਸਬੰਧਿਤ ਫੈਸਲਾ ਉਹ ਅਦਾਲਤ 'ਤੇ ਛੱਡਦੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ 5 ਮੈਂਬਰੀ ਸੰਵਿਧਾਨਿਕ ਬੈਂਚ ਸਮਲਿੰਗੀ ਸਬੰਧਾਂ ਨੂੰ ਜੁਰਮ ਦੀ ਸ਼੍ਰੇਣੀ 'ਚੋਂ ਹਟਾਉਣ ਸਬੰਧੀ ਰਿੱਟਾਂ 'ਤੇ ਸੁਣਵਾਈ ਕਰ ਰਹੀ ਹੈ।
ਅਦਾਲਤ 'ਚ ਕੇਂਦਰ ਸਰਕਾਰ ਦੀ ਪ੍ਰਤੀਨਿਧਤਾ ਕਰ ਰਹੇ ਐਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ 3 ਸਫਿਆਂ 'ਚ ਹਲਫਨਾਮਾ ਪੇਸ਼ ਕਰ ਕੇ ਕਿਹਾ ਕਿ ਕੇਂਦਰ ਸਰਕਾਰ ਦਾ ਧਾਰਾ 377 ਦੀ ਸੰਵਿਧਾਨਿਕਤਾ ਨਾਲ ਸਬੰਧਿਤ ਮਾਮਲੇ 'ਚ ਕੋਈ ਰੁਖ ਨਹੀਂ ਅਤੇ ਉਸ ਨੇ ਇਸ ਦਾ ਫੈਸਲਾ ਅਦਾਲਤ 'ਤੇ ਛੱਡ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਹੁਣ ਇਹ ਮਾਣਯੋਗ ਅਦਾਲਤ 'ਤੇ ਨਿਰਭਰ ਹੈ ਕਿ ਉਹ ਇਸ ਸਬੰਧੀ ਫੈਸਲਾ ਲਵੇ।


Related News