ਤੇਲੰਗਾਨਾ ’ਚ ਅੱਗ ਲੱਗਣ ਨਾਲ ਮਜ਼ਦੂਰਾਂ ਦੀ ਮੌਤ ਦਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ: ਰਾਸ਼ਟਰਪਤੀ

Wednesday, Mar 23, 2022 - 03:44 PM (IST)

ਤੇਲੰਗਾਨਾ ’ਚ ਅੱਗ ਲੱਗਣ ਨਾਲ ਮਜ਼ਦੂਰਾਂ ਦੀ ਮੌਤ ਦਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ: ਰਾਸ਼ਟਰਪਤੀ

ਨਵੀਂ ਦਿੱਲੀ (ਭਾਸ਼ਾ)– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਕਿਹਾ ਕਿ ਸਿਕੰਦਰਾਬਾਦ ’ਚ ਅੱਗ ਲੱਗਣ ਦੀ ਘਟਨਾ ’ਚ ਮਜ਼ਦੂਰਾਂ ਦੀ ਮੌਤ ਇਕ ਅਜਿਹੀ ਤ੍ਰਾਸਦੀ ਹੈ, ਜਿਸ ਦਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕਬਾੜ ਦੇ ਇਕ ਗੋਦਾਮ ’ਚ ਬੁੱਧਵਾਰ ਤੜਕੇ ਅੱਗ ਲੱਗਣ ਨਾਲ 11 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਇਹ ਪ੍ਰਵਾਸੀ ਮਜ਼ਦੂਰ ਘਟਨਾ ਦੇ ਸਮੇਂ ਸਿਕੰਦਰਾਬਾਦ ਦੇ ਭੋਈਗੁੜਾ ’ਚ ਗੋਦਾਮ ਦੇ ਉੱਪਰ ਬਣੇ ਇਕ ਕਮਰੇ ’ਚ ਸੁੱਤੇ ਹੋਏ ਸਨ। ਸਾਰੇ ਮਜ਼ਦੂਰ ਬਿਹਾਰ ਦੇ ਸਨ।

ਇਹ ਵੀ ਪੜ੍ਹੋ: ਹੈਦਰਾਬਾਦ ਦੇ ਕਬਾੜ ਗੋਦਾਮ 'ਚ ਲੱਗੀ ਅੱਗ, 11 ਪ੍ਰਵਾਸੀ ਮਜ਼ਦੂਰ ਜਿਊਂਦੇ ਸੜੇ

PunjabKesari

ਰਾਸ਼ਟਰਪਤੀ ਨੇ ਟਵੀਟ ਕਰ ਕੇ ਕਿਹਾ, ‘‘ਤੇਲੰਗਾਨਾ ਦੇ ਸਿਕੰਦਰਾਬਾਦ ’ਚ ਇਕ ਗੋਦਾਮ ’ਚ ਅੱਗ ਲੱਗਣ ਨਾਲ ਹੋਈ ਮਜ਼ਦੂਰਾਂ ਦੀ ਮੌਤ ਇਕ ਤ੍ਰਾਸਦੀ ਹੈ, ਜਿਸ ਦਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀ ਹਮਦਰਦੀ ਮ੍ਰਿਤਕ ਪਰਿਵਾਰਾਂ ਨਾਲ ਹੈ। ਮੈਂ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।’’


author

Tanu

Content Editor

Related News