‘ਦੋਸ਼ੀਆਂ ਨੂੰ ਦਿੱਤੀ ਜਾਵੇ ਮੌਤ ਦੀ ਸਜ਼ਾ’ ਮਣੀਪੁਰ ਦੀ ਪੀੜਤ ਕੁੜੀ ਦੀ ਮਾਂ ਨੇ ਕੀਤੀ ਮੰਗ

Sunday, Jul 30, 2023 - 01:57 AM (IST)

‘ਦੋਸ਼ੀਆਂ ਨੂੰ ਦਿੱਤੀ ਜਾਵੇ ਮੌਤ ਦੀ ਸਜ਼ਾ’ ਮਣੀਪੁਰ ਦੀ ਪੀੜਤ ਕੁੜੀ ਦੀ ਮਾਂ ਨੇ ਕੀਤੀ ਮੰਗ

ਇੰਫਾਲ (ਭਾਸ਼ਾ)-ਮਣੀਪੁਰ ’ਚ ਭੀੜ ਵੱਲੋਂ ਨਗਨ ਹਾਲਤ ’ਚ ਘੁਮਾਈਆਂ ਗਈਆਂ ਕੁੜੀਆਂ ’ਚੋਂ ਇਕ ਦੀ ਮਾਂ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਅਤੇ ਆਪਣੇ ਪੁੱਤਰ ਤੇ ਪਤੀ ਦੀਆਂ ਲਾਸ਼ਾਂ ਨੂੰ ਦੇਖਣਾ ਚਾਹੁੰਦੀ ਹੈ, ਜਿਨ੍ਹਾਂ ਦਾ ਉਸੇ ਦਿਨ ਕਤਲ ਕਰ ਦਿੱਤਾ ਗਿਆ ਸੀ। ਵਿਰੋਧੀ ਪਾਰਟੀਆਂ ਦੇ ਗੱਠਜੋੜ 'ਇੰਡੀਆ' ਦੇ ਸੰਸਦ ਮੈਂਬਰਾਂ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਔਰਤ ਨੇ 'ਪੀ.ਟੀ.ਆਈ.-ਭਾਸ਼ਾ' ਨਾਲ ਗੱਲ ਕੀਤੀ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪੀੜਤਾ ਦੀ ਮਾਂ ਨੇ ਕਿਹਾ, ''ਮੈਨੂੰ ਕੇਂਦਰ ਸਰਕਾਰ ’ਤੇ ਭਰੋਸਾ ਹੈ ਪਰ ਸੂਬਾ ਸਰਕਾਰ 'ਤੇ ਨਹੀਂ।''

ਇਹ ਖ਼ਬਰ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼

ਉਸ ਨੇ ਇਹ ਵੀ ਕਿਹਾ, ''ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਆਦਿਵਾਸੀ ਹਾਂ, ਘੱਟਗਿਣਤੀ ਹਾਂ, ਅਸੀਂ ਮੇਇਤੀ ਨਾਲ ਨਹੀਂ ਰਹਿ ਸਕਦੇ। ਦੂਜੀ ਗੱਲ, ਜੇ ਸੰਭਵ ਹੋਵੇ, ਤਾਂ ਮੈਂ ਘੱਟੋ-ਘੱਟ ਆਪਣੇ ਪੁੱਤ ਅਤੇ ਪਤੀ ਦੀਆਂ ਲਾਸ਼ਾਂ ਨੂੰ ਦੇਖਣਾ ਚਾਹੁੰਦੀ ਹਾਂ।'' 4 ਮਈ ਨੂੰ ਮਣੀਪੁਰ ’ਚ ਇਕ 21 ਸਾਲਾ ਕੁੜੀ ਨੂੰ ਨਗਨ ਹਾਲਤ ’ਚ ਘੁਮਾਇਆ ਗਿਆ ਸੀ, ਉਸੇ ਦਿਨ ਉਸ ਦੇ ਭਰਾ ਅਤੇ ਪਿਤਾ ਨੂੰ ਭੀੜ ਨੇ ਮਾਰ ਦਿੱਤਾ ਸੀ। ਵਿਰੋਧੀ ਪਾਰਟੀਆਂ ਦੇ 21 ਸੰਸਦ ਮੈਂਬਰਾਂ ਦਾ ਇਕ ਵਫ਼ਦ ਸੂਬੇ ਦੇ ਦੋ ਦਿਨਾ ਦੌਰੇ ’ਤੇ ਹੈ ਅਤੇ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ


author

Manoj

Content Editor

Related News