ਦੁਖ਼ਦ: ਆਜ਼ਾਦੀ ਘੁਲਾਟੀਏ ਐੱਚ.ਐੱਸ. ਦੋਰੈਸਵਾਮੀ ਦਾ 103 ਸਾਲ ਦੀ ਉਮਰ ''ਚ ਦਿਹਾਂਤ
Wednesday, May 26, 2021 - 09:48 PM (IST)
ਬੈਂਗਲੁਰੂ - ਆਜ਼ਾਦੀ ਘੁਲਾਟੀਏ ਐੱਚ.ਐੱਸ. ਦੋਰੈਸਵਾਮੀ ਦਾ ਬੁੱਧਵਾਰ ਨੂੰ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 103 ਸਾਲ ਸੀ। ਉਹ 13 ਮਈ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਉਭਰੇ ਸਨ। ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵਿੱਚ ਕੋਵਿਡ-19 ਦੇ ਹਲਕੇ ਲੱਛਣ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ- ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ
ਪੰਜ ਦਿਨ ਬਾਅਦ ਹੀ ਉਹ ਹਸਪਤਾਲ ਤੋਂ ਘਰ ਪਰਤ ਆਏ ਸਨ। ਦੋਰੈਸਵਾਮੀ ਦੇ ਦੋ ਬੱਚੇ ਹਨ। ਉਨ੍ਹਾਂ ਦੇ ਕਰੀਬੀ ਵੁਡੀ ਪੀ. ਕ੍ਰਿਸ਼ਣਾ ਨੇ ਦੱਸਿਆ, ‘ਹੁਣੇ-ਹੁਣੇ ਮੈਨੂੰ ਜੈ ਦੇਵ ਹਸਪਤਾਲ ਤੋਂ ਸੂਚਨਾ ਮਿਲੀ ਕਿ ਦੋਰੈਸਵਾਮੀ ਨਹੀਂ ਰਹੇ। ਦਿਲ ਦਾ ਦੌਰਾ ਪੈਣ ਕਾਰਨ ਉਹ ਚੱਲ ਬਸੇ।’
ਇਹ ਵੀ ਪੜ੍ਹੋ- ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ
ਇਸ ਗਾਂਧੀਵਾਦੀ ਨੇਤਾ ਨੇ ਆਜ਼ਾਦੀ ਤੋਂ ਬਾਅਦ ਤਤਕਾਲੀਨ ਮੈਸੂਰੂ ਮਹਾਰਾਜ 'ਤੇ ਆਪਣੀ ਰਿਆਸਤ ਦਾ ਵਿਲਾ ਕਰਣ ਦੇ ਵਾਸਤੇ ਦਬਾਅ ਪਾਉਣ ਲਈ ‘ਮੈਸੂਰੂ ਚਲੋ’ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ। ਬੈਂਗਲੁਰੂ ਦੇ ਸੈਂਟਰਲ ਕਾਲਜ ਦੇ ਵਿਦਿਆਰਥੀ ਰਹੇ ਦੋਰੈਸਵਾਮੀ ਅਧਿਆਪਨ ਦੇ ਪੇਸ਼ੇ ਵਿੱਚ ਸਨ ਅਤੇ ਉਹ ‘ਪੌਰਾਵਨੀ’ ਨਾਮਕ ਇੱਕ ਸਮਾਚਾਰ ਪੱਤਰ ਵੀ ਕੱਢਦੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।