ਦਿੱਲੀ ''ਚ ਕੋਰੋਨਾ ਕਾਰਨ ਵਧਿਆ ਮੌਤਾਂ ਦਾ ਗਰਾਫ਼, ਸਿਹਤ ਮੰਤਰੀ ਜੈਨ ਨੇ ਦਿੱਤਾ ਇਹ ਬਿਆਨ

11/23/2020 5:08:57 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਿਹਤ ਮੰਤਰੀ ਸਤਿਯੇਂਦਰ ਜੈਨ ਨੇ ਸ਼ਹਿਰ ਵਿਚ ਕੋਵਿਡ-19 ਨਾਲ ਮੌਤ ਦਰ ਵਿਚ ਵਾਧੇ ਲਈ ਪਰਾਲੀ ਸਾੜਨ ਨਾਲ ਹੋਏ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਆਿਂ ਕਿਹਾ ਕਿ ਪਰਾਲੀ ਸਾੜਨ ਕਾਰਨ ਹੋਣ ਵਾਲਾ ਪ੍ਰਦੂਸ਼ਣ ਦਿੱਲੀ ਵਿਚ ਵੱਡੀ ਸਮੱਸਿਆ ਹੈ। ਇਸ ਨਾਲ ਸਾਹ ਸਬੰਧੀ ਮੁਸ਼ਕਲਾਂ ਵੱਧ ਜਾਂਦੀਆਂ ਹਨ ਅਤੇ ਇਹ ਕੋਵਿਡ-19 ਤੋਂ ਪੀੜਤ ਲੋਕਾਂ ਦੀ ਬੀਮਾਰੀ ਨੂੰ ਹੋਰ ਗੰਭੀਰ ਬਣਾ ਦਿੰਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਪਰਾਲੀ ਸਾੜਨ ਕਾਰਨ ਹੋਣ ਵਾਲਾ ਪ੍ਰਦੂਸ਼ਣ ਕੁਝ ਘੱਟਿਆ, ਜਿਸ ਕਾਰਨ ਅਗਲੇ ਦੋ-ਤਿੰਨ ਹਫ਼ਤਿਆਂ ਵਿਚ ਸ਼ਹਿਰ 'ਚ ਕੋਵਿਡ-19 ਦੀ ਮੌਤ ਦਰ ਘੱਟ ਹੋਵੇਗੀ।

ਇਹ ਵੀ ਪੜ੍ਹੋ: ਦਿੱਲੀ 'ਚ ਕੋਰੋਨਾ ਆਫ਼ਤ ਦੌਰਾਨ ਹਵਾ ਪ੍ਰਦੂਸ਼ਣ ਦੀ ਦੋਹਰੀ ਮਾਰ, ਆਬੋ-ਹਵਾ 'ਖ਼ਰਾਬ'

 

ਜੈਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਰਮਿਆਨ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਕਾਫੀ ਵੱਧ ਗਿਆ ਅਤੇ ਇਹ ਦੋਹਰੇ ਹਮਲੇ ਵਾਂਗ ਸੀ। ਦਿੱਲੀ ਵਿਚ ਐਤਵਾਰ ਨੂੰ ਕੋਵਿਡ-19 ਦੇ 6,746 ਕੇਸ ਆਏ, ਜਦਕਿ 121 ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ 8,391 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰੀ ਰਾਜਧਾਨੀ 'ਚ ਪਿਛਲੇ 11 ਦਿਨਾਂ ਵਿਚ 5ਵੀਂ ਵਾਰ ਵਾਇਰਸ ਕਾਰਨ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ) 

ਜੈਨ ਨੇ ਅੱਗੇ ਕਿਹਾ ਕਿ ਵਾਇਰਸ ਦੇ ਨਵੇਂ ਕੇਸ ਅਤੇ ਦਰ ਵਿਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 7 ਨਵੰਬਰ ਨੂੰ ਵਾਇਰਸ ਦਰ 15 ਫ਼ੀਸਦੀ ਸੀ, ਜੋ ਹੁਣ 12 ਫ਼ੀਸਦੀ ਤੋਂ ਕੁਝ ਵੱਧ ਰਹਿ ਗਈ ਹੈ। ਸਿਹਤ ਮੰਤਰੀ ਜੈਨ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ 9,481 ਬੈੱਡ 'ਤੇ ਕੋਵਿਡ-19 ਦੇ ਮਰੀਜ਼ ਭਰਤੀ ਹਨ, ਜਦਕਿ 7900 ਬੈੱਡ ਖਾਲੀ ਹਨ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ


Tanu

Content Editor

Related News