ਕਿਨੌਰ : ਨਿਚਾਰ ਦੇ ਬਾਰੋ ’ਚ ਖੱਡ ’ਚ ਡਿੱਗੀ ਕਾਰ, 2 ਦੀ ਮੌਕੇ ’ਤੇ ਮੌਤ

01/22/2023 5:00:39 PM

ਕਿਨੌਰ– ਕਿਨੌਰ ਜਿਲ੍ਹੇ ਦੇ ਨਿਚਾਰ ਦੇ ਇਕਲੱਵਯ ਸਕੂਲ ਮਾਰਗ ਨੇੜੇ ਬਾਰੋ ਨਾਂ ਦੀ ਥਾਂ ’ਤੇ ਇਕ ਅਲਟੋ ਕਾਰ ਦੁਰਘਟਨਾਗ੍ਰਸਤ ਹੋ ਗਈ। ਇਸ ਦੁਰਘਟਨਾ ’ਚ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਖਨੇਰੀ ਹਸਪਤਾਲ ਰਾਮਪੁਰ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਰ ਸਿੰਘ (47) ਪੁੱਤਰ ਰਾਮ ਕ੍ਰਿਸ਼ਣ ਨਿਵਾਸੀ ਪਿੰਡ ਨਾਥਪਾ ਤਹਿਸੀਲ ਨਿਚਾਰ ਅਤੇ ਮਹਾਬੀਰ (60) ਪੁੱਤਰ ਸੋਹਨ ਲਾਲ ਨਿਵਾਸੀ ਪਿੰਡ ਰੋਕਚਰੰਗ ਤਹਿਸੀਲ ਨਿਚਾਰ ਦੇ ਰੂਪ ’ਚ ਹੋਈ ਹੈ। ਜ਼ਖਮੀਆਂ ’ਚ ਜਗਦੇਵ (50) ਪੁੱਤਰ ਗਯਾਰਾਮ ਨਿਵਾਸੀ ਪਿੰਡ ਅਤੇ ਡਾਕਘਰ ਪੂਜੇ ਤਹਿਸੀਲ ਨਿਚਾਰ ਅਤੇ ਭਗਤ ਚੰਦ (50) ਪੁੱਤਰ ਬਿਹਾਰੀ ਲਾਲ ਨਿਵਾਸੀ ਪਿੰਡ ਅਤੇ ਡਾਕਘਰ ਗਡਰੇ ਤਹਿਸੀਲ ਨਿਵਾਚਰ ਸ਼ਾਮਲ ਹਨ। 

ਜਾਣਕਾਰੀ ਮੁਤਾਬਕ, ਚਾਲਕ ਜਗਦੇਵ ਅਲਟੋ ਕਾਰ ’ਚ ਆਪਣੇ ਹੋਰ 3 ਸਾਥੀਆਂ ਨਾਲ ਭਾਵਾਨਗਰ ਤੋਂ ਨਿਚਾਰ ਵੱਲ ਜਾ ਰਿਹਾ ਸੀ ਕਿ ਬਾਰੋ ਨੇੜੇ ਕਾਰ ਉਸਦੇ ਕੰਟਰੋਲ ’ਚੋਂ ਬਾਹਰ ਹੋ ਗਈ, ਜਿਸ ਕਾਰਨ ਕਾਰ ਸੜਕ ਤੋਂ ਲਗਭਗ 100 ਮੀਟਰ ਹੇਠਾਂ ਡੁੰਘੀ ਖੱਡ ’ਚ ਜਾ ਡਿੱਗੀ। ਹਾਦਸੇ ’ਚ ਅਮਰ ਸਿੰਘ ਅਤੇ ਮਹਾਬੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸ.ਡੀ.ਪੀ.ਓ. ਭਾਵਾਨਗਰ ਨਰੇਸ਼ ਅਤੇ ਐੱਸ.ਐੱਚ.ਓ. ਜਦਦੀਸ਼ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਖੱਡ ’ਚੋਂ ਬਾਹਰ ਕੱਢੀਆਂ ਗਈਆਂ, ਜਦਕਿ 2 ਜ਼ਖਮੀਆਂ ਨੂੰ ਇਲਾਜ ਲਈ ਰਾਮਪੁਰ ਖਨੇਰੀ ਹਸਪਤਾਲ ਰੈਫਰ ਕੀਤਾ ਗਿਆ।


Rakesh

Content Editor

Related News