ਦਿੱਲੀ ਦੀ ਮੰਗੋਲਪੁਰੀ ''ਚ ਮੌਤ ਦਾ ਤਾਂਡਵ, ਜੁੱਤੀਆਂ ਦੀ ਫੈਕਟਰੀ ''ਚ ਲੱਗੀ ਅੱਗ ਨੇ ਲਈਆਂ 4 ਜ਼ਿੰਦਗੀਆਂ
Saturday, Oct 31, 2026 - 02:05 AM (IST)
ਨੈਸ਼ਨਲ ਡੈਸਕ : ਸ਼ੁੱਕਰਵਾਰ ਦੇਰ ਰਾਤ ਨੂੰ ਮੰਗੋਲਪੁਰੀ ਉਦਯੋਗਿਕ ਖੇਤਰ (Industrial Area) ਦੇ ਫੇਜ਼-1 ਵਿੱਚ ਸਥਿਤ ਜੁੱਤੀਆਂ ਦੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਵਿਅਕਤੀ ਝੁਲਸਣ ਕਾਰਨ ਜ਼ਖ਼ਮੀ ਹੋ ਗਏ। ਇਹ ਸਾਰੇ 6 ਵਿਅਕਤੀ ਫੈਕਟਰੀ ਦੇ ਅੰਦਰ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਤੁਰੰਤ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 4 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਕੀ ਦੋਵਾਂ ਦਾ ਇਲਾਜ ਚੱਲ ਰਿਹਾ ਹੈ।
#WATCH | Delhi. Vikram Singh, DCP (Outer District), stated, "The police received information about a fire at a shoe factory here. Our police team reached the spot immediately. Upon their arrival, the fire department initiated rescue operations, which are still ongoing. A total of 6 individuals were sent to Sanjay Gandhi Hospital; 4 of them have been declared dead, while 2 are currently undergoing treatment. The police are taking appropriate legal action, and a search is underway for those responsible. The cause of the fire is being investigated. The blaze originated in the basement, after which the fire and smoke spread upwards—there was a significant amount of smoke. The factory owner has been summoned, and we are also questioning the contractor and workers to determine the total number of labourers present."
— ANI (@ANI) October 30, 2026
ਪੁਲਸ ਅਨੁਸਾਰ, ਮੰਗੋਲਪੁਰੀ ਉਦਯੋਗਿਕ ਖੇਤਰ ਦੇ ਫੇਜ਼-1 ਵਿੱਚ ਸਥਿਤ B-293/294, ਜੁੱਤੀਆਂ ਦੀ ਇੱਕ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਸ਼ੁੱਕਰਵਾਰ ਦੇਰ ਰਾਤ ਕਰੀਬ 10:30 ਵਜੇ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਦੇ ਨਾਲ-ਨਾਲ ਫੈਕਟਰੀ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਵੀ ਸ਼ੁਰੂ ਕੀਤਾ। ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ 6 ਲੋਕਾਂ ਨੂੰ ਬਾਹਰ ਕੱਢਿਆ ਗਿਆ, ਉਹ ਸਾਰੇ ਬੇਹੋਸ਼ ਸਨ।
ਇਹ ਵੀ ਪੜ੍ਹੋ : ਪੁਲਾੜ 'ਚ ਭਾਰਤ ਦੀ ਵੱਡੀ ਛਲਾਂਗ: ਇਸਰੋ ਨੇ ਸਫ਼ਲਤਾਪੂਰਵਕ ਲਾਂਚ ਕੀਤਾ NVS-03 ਸੈਟੇਲਾਈਟ
ਹਸਪਤਾਲ ਵਿੱਚ 4 ਮੌਤਾਂ ਦੀ ਪੁਸ਼ਟੀ ਹੋਈ ਹੈ, ਜਦਕਿ 2 ਵਿਅਕਤੀ ਅਜੇ ਵੀ ਡਾਕਟਰੀ ਨਿਗਰਾਨੀ ਹੇਠ ਹਨ। ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਆਪਣਾ ਕੰਮ ਜਾਰੀ ਰੱਖ ਰਹੀਆਂ ਹਨ। ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਦੇ ਪੱਧਰ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
