ਇੰਦੌਰ ’ਚ ਨੌਜਵਾਨ ਸਾਫਟਵੇਅਰ ਇੰਜੀਨੀਅਰ ਦੀ ਲਾਸ਼ ਮਿਲੀ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ
Thursday, Dec 08, 2022 - 11:47 AM (IST)
ਇੰਦੌਰ (ਮੱਧ ਪ੍ਰਦੇਸ਼), (ਭਾਸ਼ਾ)– ਇੰਦੌਰ ’ਚ ਪੁਲਸ ਨੇ ਬੁੱਧਵਾਰ ਨੂੰ 26 ਸਾਲਾ ਸਾਫਟਵੇਅਰ ਇੰਜੀਨੀਅਰ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਬਰਾਮਦ ਕੀਤੀ ਹੈ। ਪੁਲਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦਵਾਰਕਾਪੁਰੀ ਥਾਣਾ ਦੀ ਇੰਚਾਰਜ ਅਲਕਾ ਮੋਨੀਆ ਨੇ ਦੱਸਿਆ ਕਿ ਗੁਰੂਸ਼ੰਕਰ ਨਗਰ ’ਚ ਇਕ ਘਰ ’ਚ ਮ੍ਰਿਤਕ ਪਾਏ ਗਏ ਵਿਅਕਤੀ ਦੀ ਪਛਾਣ ਸਾਰਥਕ ਜੈਸਵਾਲ (26) ਵਜੋਂ ਹੋਈ ਹੈ।
ਉਸ ਨੇ ਦੱਸਿਆ ਕਿ ਜੈਸਵਾਲ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸੀ ਅਤੇ ਗੁਜਰਾਤ ਸਥਿਤ ਇਕ ਕੰਪਨੀ ਲਈ ਇੰਦੌਰ ਸਥਿਤ ਆਪਣੇ ਘਰ ਤੋਂ ਕੰਮ ਕਰ ਰਿਹਾ ਸੀ। ਮੋਨੀਆ ਨੇ ਦੱਸਿਆ, ‘ਜੈਸਵਾਲ ਦੀ ਲਾਸ਼ ਉਸ ਦੇ ਦੋਸਤ ਸੁਭਾਸ਼ ਦੇ ਘਰੋਂ ਬਰਾਮਦ ਹੋਈ। ਲਾਸ਼ ਨੇੜਿਓਂ ਵਰਤਿਆ ਗਿਆ ਇੰਜੈਕਸ਼ਨ ਵੀ ਮਿਲਿਆ ਹੈ। ਸੁਭਾਸ਼ ਨੇ ਸਾਨੂੰ ਦੱਸਿਆ ਕਿ ਜੈਸਵਾਲ ਨੇ ਮੰਗਲਵਾਰ ਰਾਤ ਇਹ ਕਹਿੰਦੇ ਹੋਏ ਖੁਦ ਨੂੰ ਟੀਕਾ ਲਾਇਆ ਸੀ ਕਿ ਨੀਂਦ ਨਾ ਆਉਣ ਕਾਰਨ ਉਸ ਨੂੰ ਟੀਕਾ ਲਾਉਣਾ ਪੈਂਦਾ ਹੈ।’