DCP ਮੋਨਿਕਾ ਭਾਰਦਵਾਜ ਨਾਲ ਵਕੀਲਾਂ ਨੇ ਕੀਤੀ ਹੱਥੋਪਾਈ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

11/08/2019 12:53:35 PM

ਨਵੀਂ ਦਿੱਲੀ— ਡਿਪਟੀ ਕਮਿਸ਼ਨਰ ਆਫ ਪੁਲਸ (ਡੀ.ਸੀ.ਪੀ.) ਮੋਨਿਕਾ ਭਾਰਦਵਾਜ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਹੋਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਦਿੱਲੀ ਪੁਲਸ ਅਤੇ ਵਕੀਲਾਂ ਦਰਮਿਆਨ ਚੱਲ ਰਿਹਾ ਮਾਮਲਾ ਗਰਮਾ ਗਿਆ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਹੈ ਕਿ ਉਹ ਇਸ ਸੰਬੰਧ 'ਚ ਬਾਰ ਕਾਊਂਸਿਲ ਅਤੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ।

 

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਇਹ ਵੀ ਕਿਹਾ ਕਿ ਡੀ.ਸੀ.ਪੀ. ਮੋਨਿਕਾ ਭਾਰਦਵਾਜ ਸਮੇਤ ਕਈ ਪੁਲਸ ਕਰਮਚਾਰੀਆਂ ਨੂੰ ਤੀਸ ਹਜ਼ਾਰੀ ਕੋਰਟ ਤੋਂ ਬਾਹਰ ਲਿਜਾਇਆ ਗਿਆ। ਇਹ ਗਲਤ ਹੈ ਅਤੇ ਮੈਂ ਇਸ ਦੀ ਨਿੰਦਾ ਕਰਦੀ ਹਾਂ। ਮੈਂ ਖੁਦ ਇਸ ਮਾਮਲੇ 'ਤੇ ਨੋਟਿਸ ਲੈਣ ਜਾ ਰਹੀ ਹਾਂ। ਅਸੀਂ ਇਸ ਮਾਮਲੇ 'ਚ ਕਾਰਵਾਈ ਕੀਤੀ ਹੈ ਅਤੇ ਕਮਿਸ਼ਨਰ ਤੇ ਬਾਰ ਕਾਊਂਸਿਲ ਆਫ ਇੰਡੀਆ ਨੂੰ ਚਿੱਠੀ ਲਿਖੀ ਹੈ ਕਿ ਇਸ ਮਾਮਲੇ 'ਚ ਵੱਖ ਤੋਂ ਐੱਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਵੱਖ ਤੋਂ ਕਾਰਵਾਈ ਹੋਵੇ। ਇਕ ਬੇਹੱਦ ਗੰਭੀਰ ਮਾਮਲਾ ਹੈ, ਜਿਸ 'ਚ ਇਕ ਮਹਿਲਾ ਸ਼ਾਮ ਹੈ ਅਤੇ ਉਹ ਵੀ ਪੁਲਸ ਵਰਦੀ 'ਚ। ਇਹ ਸਿਰਫ਼ ਮਹਿਲਾ ਅਫ਼ਸਰ 'ਤੇ ਹਮਲੇ ਦੀ ਗੱਲ ਨਹੀਂ ਹੈ ਸਗੋਂ ਔਰਤਾਂ ਨੂੰ ਸਮਾਜ 'ਚ ਕੰਮ ਕਰਨ ਤੋਂ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਹੈ। ਜੇਕਰ ਮਹਿਲਾ ਅਧਿਕਾਰੀਆਂ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਵੇਗਾ ਤਾਂ ਅਸੀਂ ਕਿਵੇਂ ਉਮੀਦ ਕਰਨਗੇ ਕਿ ਔਰਤਾਂ ਸਮਾਜ 'ਚ ਬਰਾਬਰੀ ਦੀ ਭੂਮਿਕਾ ਨਿਭਾਉਣ। ਅਸੀਂ ਇਸ ਮਾਮਲੇ 'ਚ ਐਕਸ਼ਨ ਟੇਕਨ ਰਿਪੋਰਟ ਵੀ ਮੰਗੀ ਹੈ। ਅਸੀਂ ਇਸ ਮਾਮਲੇ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ। ਜੇਕਰ ਕਾਰਵਾਈ ਨਹੀਂ ਹੁੰਦੀ ਹੈ ਤਾਂ ਅਸੀਂ ਅੱਗੇ ਐਕਸ਼ਨ ਲਵਾਂਗੇ।

PunjabKesariਵੀਡੀਓ ਹੋਇਆ ਸੀ ਵਾਇਰਲ
ਜੋ ਵੀਡੀਓ ਵਾਇਰਲ ਹੋਇਆ ਹੈ, ਉਸ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਕੀਲਾਂ ਦੀ ਭੀੜ ਇੰਨੀ ਗੁੱਸੇ 'ਚ ਸੀ ਕਿ ਮਹਿਲਾ ਡੀ.ਸੀ.ਪੀ. ਆਪਣੇ ਸਟਾਫ਼ ਨਾਲ ਜਾਨ ਬਚਾਉਂਦੇ ਹੋਏ ਕੋਰਟ ਦੇ ਬਾਹਰ ਜਾਣ ਲਈ ਦੌੜ ਗਈ ਸੀ। ਇਸੇ ਦੌਰਾਨ ਉਨ੍ਹਾਂ 'ਤੇ ਫਿਰ ਹਮਲਾ ਹੋਇਆ। ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਕੀਲ ਉਨ੍ਹਾਂ ਦੀ ਟੋਪੀ ਨਿਕਾਲ ਰਹੇ ਹਨ ਅਤੇ ਉਨ੍ਹਾਂ 'ਤੇ ਹਮਲਾ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਮਹਾਲ ਡੀ.ਸੀ.ਪੀ. ਦੇ ਸਟਾਫ ਨਾਲ ਕੁੱਟਮਾਰ ਕੀਤੀ ਗਈ ਸੀ।

PunjabKesariਮਹਿਲਾ ਡੀ.ਸੀ.ਪੀ. ਨੂੰ ਕੱਢੀਆਂ ਗਈਆਂ ਗਾਲ੍ਹਾਂ
ਨਾਲ ਹੀ ਇਕ ਆਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਡੀ.ਸੀ.ਪੀ. ਮੋਨਿਕਾ ਭਾਰਦਵਾਜ ਦਾ ਆਪਰੇਟਰ (ਜੋ ਕਿ ਘਟਨਾ ਦੇ ਸਮੇਂ ਉਨ੍ਹਾਂ ਨਾਲ ਸੀ) ਘਟਨਾ ਦੀ ਆਪਬੀਤੀ ਇਕ ਸਾਥੀ ਪੁਲਸ ਕਰਮਚਾਰੀ ਨੂੰ ਸੁਣਾ ਰਿਹਾ ਹੈ। ਇਸ ਆਡੀਓ 'ਚ ਆਪਰੇਟਰ ਦੱਸ ਰਿਹਾ ਹੈ ਕਿ ਕਿਵੇਂ ਮੋਨਿਕਾ ਭਾਰਦਵਾਜ ਨਾਲ ਵਕੀਲਾਂ ਨੇ ਹੱਥੋਪਾਈ ਕੀਤੀ ਅਤੇ ਇਹ ਸਾਰੇ ਪੁਰਸ਼ ਵਕੀਲ ਕਰ ਰਹੇ ਸਨ, ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ। ਇਸ ਦੌਰਾਨ ਮਹਿਲਾ ਡੀ.ਸੀ.ਪੀ. ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ।


DIsha

Content Editor

Related News