ਮੁੜ ਵਾਇਰਲ ਹੋਈਆਂ ਦਾਊਦ ਦੀ ਕੁੜੀ ਤੇ ਜਵਾਈ ਦੀਆਂ ਨਿੱਜੀ ਤਸਵੀਰਾਂ
Monday, Dec 07, 2015 - 10:49 PM (IST)

ਮੁੰਬਈ- ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦੀ ਕੁੜੀ ਤੇ ਜਵਾਈ ਦੀਆਂ ਕੁਝ ਨਵੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਦਾਊਦ ਇਬ੍ਰਾਹਿਮ ਦੀ ਜਾਇਦਾਦ ਨੀਲਾਮ ਹੋਣ ਜਾ ਰਹੀ ਹੈ। 9 ਦਸੰਬਰ ਨੂੰ ਉਸ ਦੀ ਜਾਇਦਾਦ ਨੀਲਾਮ ਹੋਵੇਗੀ। ਜ਼ਿਕਰਯੋਗ ਹੈ ਕਿ ਅੰਡਰਵਰਲਡ ਡੌਨ ਦਾਊਦ ਦੀ ਨੀਲਾਮ ਹੋਣ ਵਾਲੀ ਜਾਇਦਾਦ ਦੀ ਬੋਲੀ 1 ਕਰੋੜ 18 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਦਾਊਦ ਦਾ ਜਵਾਈ ਦੁਬਈ ''ਚ ਅਰਬਾਂ ਦਾ ਬਿਜ਼ਨੈੱਸ ਸੰਭਾਲਦਾ ਹੈ। ਡੌਨ ਦੀ ਬੇਟੀ ਦੇ ਨਾਮ ਵੀ ਅਰਬਾਂ ਰੁਪਏ ਦੀ ਜਾਇਦਾਦ ਹੈ।
ਮੀਡੀਆ ਖਬਰਾਂ ਮੁਤਾਬਕ ਦਾਊਦ ''ਤੇ ਤਿਆਰ ਹੋਈ ਫਾਈਲ ''ਚ ਅਲ ਨੂਰ ਡਾਇਮੰਡਸ, ਓਏਸਿਸ ਪਾਵਰ ਐੱਲ. ਸੀ. ਸੀ. ਨਾਂ ਦੀ ਫਰਮ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਡਾਲਫਿਨ ਕੰਸਟ੍ਰਕਸ਼ਨ, ਈਸਟ-ਵੈਸਟ ਏਅਰਲਾਈਨਜ਼, ਕਿੰਗ ਵੀਡੀਓ ਤੇ ਮੋਈਨ ਗਾਰਮੈਂਟਸ ਨਾਂ ਦੀਆਂ ਕੰਪਨੀਆਂ ਵੀ ਦਾਊਦ ਦੇ ਨਾਂ ਦੱਸੀਆਂ ਜਾਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ''ਚੋਂ ਜ਼ਿਆਦਾਤਰ ਕੰਪਨੀਆਂ ਦਾਊਦ ਨੇ ਆਪਣੀ ਕੁੜੀ ਤੇ ਜਵਾਈ ਦੇ ਨਾਂ ਕਰ ਦਿੱਤੀਆਂ ਹਨ। ਦਾਊਦ ਦਾ ਬਿਜ਼ਨੈੱਸ ਉਸ ਦੇ ਪਰਿਵਾਰ ਵਾਲਿਆਂ ਦੇ ਨਾਂ ''ਤੇ ਤਾਂ ਹੈ ਪਰ ਇਸ ਦੀ ਵਾਗਡੋਰ ਡੀ ਕੰਪਨੀ ਦੇ ਮੈਂਬਰ ਸੰਭਾਲਦੇ ਹਨ।
ਫਾਈਲ ''ਚ ਫਿਰੋਜ਼ ਨਾਂ ਦੇ ਇਕ ਸ਼ਖਸ ਦਾ ਵੀ ਜ਼ਿਕਰ ਹੋਇਆ ਹੈ, ਜੋ ਓਏਸਿਸ ਆਇਲ ਐਂਡ ਲੂਬ ਐੱਲ. ਸੀ. ਸੀ. ਤੇ ਅਲ ਨੂਰ ਡਾਇਮੰਡਸ ਦਾ ਕੰਮ ਸੰਭਾਲਦਾ ਹੈ। ਦੱਸਣਯੋਗ ਹੈ ਕਿ ਦਾਊਦ ਦੇ ਚਾਰ ਬੱਚੇ ਹਨ, ਜਿਨ੍ਹਾਂ ''ਚ ਇਕ ਮੁੰਡਾ ਤੇ ਤਿੰਨ ਕੁੜੀਆਂ ਹਨ। ਦਾਊਦ ਦੀ ਸਭ ਤੋਂ ਛੋਟੀ ਕੁੜੀ ਦੀ ਮੌਤ ਹੋ ਚੁੱਕੀ ਹੈ। ਦਾਊਦ ਦੇ ਮੁੰਡੇ ਦਾ ਨਾਂ ਮੋਈਨ ਇਬ੍ਰਾਹਿਮ, ਵੱਡੀ ਕੁੜੀ ਦਾ ਨਾਂ ਮਾਹਰੁਖ ਤੇ ਛੋਟੀ ਕੁੜੀ ਦਾ ਨਾਂ ਮਾਹਰੀਨ ਹੈ। ਦਾਊਦ ਦੀ ਵੱਡੀ ਕੁੜੀ ਮਾਹਰੁਖ ਦਾ ਵਿਆਹ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਦੇ ਬੇਟੇ ਜੁਨੈਦ ਮਿਆਂਦਾਦ ਨਾਲ ਹੋਇਆ ਹੈ।