IAS ਅਫ਼ਸਰ ਤੇ ਉਨ੍ਹਾਂ ਦੇ ਡਰਾਈਵਰ, ਦੋਹਾਂ ਦੀਆਂ ਧੀਆਂ ਬਣ ਗਈਆਂ ਜੱਜ, ਜਾਣੋ ਪੂਰੀ ਕਹਾਣੀ
Friday, Oct 25, 2024 - 12:24 PM (IST)
ਹਰਿਆਣਾ- ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਫ਼ਸਰ ਅਤੇ ਉਨ੍ਹਾਂ ਦੇ ਡਰਾਈਵਰ ਲਈ ਮਾਣ ਵਾਲਾ ਪਲ਼ ਹੈ। ਦੋਹਾਂ ਦੀਆਂ ਧੀਆਂ ਇਕੱਠੇ ਜੱਜ ਬਣੀਆਂ ਹਨ। ਦਰਅਸਲ ਹਾਲ ਹੀ 'ਚ ਹਰਿਆਣਾ ਜੂਡੀਸ਼ੀਅਲ ਸਰਵਿਸੇਜ਼ ਦੇ ਨਤੀਜੇ ਐਲਾਨ ਹੋਏ ਹਨ। ਇਸ 'ਚ ਹਰਿਆਣਾ ਸਟੇਟ ਐਗਰੀਕਲਚਰ ਮਾਰਕੀਟਿੰਗ (ਐੱਚ.ਐੱਸ.ਏ.ਐੱਮ.) ਬੋਰਡ 'ਚ ਚੀਫ਼ ਐਡਮਿਨੀਸਟ੍ਰੇਟਰ ਮੁਕੇਸ਼ ਕੁਮਾਰ ਆਹੂਜਾ ਅਤੇ ਐੱਚ.ਐੱਸ.ਏ.ਐੱਮ. ਬੋਰਡ 'ਚ ਹੀ ਡੇਢ ਸਾਲ ਤੋਂ ਉਨ੍ਹਾਂ ਦੇ ਡਰਾਈਵਰ ਹੁਸ਼ਿਆਰ ਸਿੰਘ ਦੋਵੇਂ ਹੀ ਅਜਿਹੇ ਪਿਤਾ ਬਣ ਗਏ ਹਨ, ਜਿਨ੍ਹਾਂ ਦੀਆਂ ਧੀਆਂ ਜੱਜ ਬਣ ਗਈਆਂ ਹਨ। ਮੁਕੇਸ਼ ਦੀ ਧੀ ਪਾਰਸ ਨੇ 12ਵੀਂ ਰੈਂਕ ਅਤੇ ਹੁਸ਼ਿਆਰ ਦੀ ਧੀ ਸਮੀਖਿਆ ਨੇ ਐੱਸ.ਐੱਸ. ਵਰਗ 'ਚ ਦੂਜੀ ਰੈਂਕ ਹਾਸਲ ਕੀਤੀ। ਪਾਰਸ ਦਾ ਕਹਿਣਾ ਹੈ ਕਿ ਜਿਸ ਦਿਨ ਨਤੀਜੇ ਆਏ ਅਤੇ ਪਤਾ ਲੱਗਾ ਕਿ ਸਮੀਕਸ਼ਾ ਵੀ ਸਲੈਕਟ ਹੋ ਗਈ ਹੈ ਤਾਂ ਸੱਚੀ ਮੈਨੂੰ ਖ਼ੁਦ ਤੋਂ ਜ਼ਿਆਦਾ ਉਸ ਦੇ ਜੱਜ ਬਣਨ ਦੀ ਖੁਸ਼ੀ ਹੋਈ। ਮੈਂ ਅਮੀਰ ਪਰਿਵਾਰ ਤੋਂ ਹਾਂ, ਬਚਪਨ ਤੋਂ ਮਾਹੌਲ ਵੀ ਅਜਿਹਾ ਹੀ ਦੇਖਿਆ ਪਰ ਸਮੀਕਸ਼ਾ ਨੇ ਬੁਨਿਆਦੀ ਸਹੂਲਤਾਂ ਦੀ ਘਾਟ 'ਚ ਹਾਰਡ ਵਰਕ ਕੀਤਾ ਹੈ। ਉਸ ਦੇ ਮਾਤਾ-ਪਿਤਾ ਨੇ ਸਪੋਰਟ ਕੀਤਾ, ਇਹ ਪ੍ਰਸ਼ੰਸਾਯੋਗ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਉੱਥੇ ਹੀ ਸਮੀਕਸ਼ਾ ਦਾ ਕਹਿਣਾ ਹੈ,''ਮੇਰੇ ਪਿਤਾ 2007 ਤੋਂ ਅਫ਼ਸਰਾਂ ਨਾਲ ਪੋਸਟੇਡ ਹਨ। ਜਾਣਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਹੁੰਦੀ ਹੈ। ਇਸ ਲਈ ਹਮੇਸ਼ਾ ਇਹੀ ਚਾਹੁੰਦੇ ਸਨ ਕਿ ਮੇਰੀ ਧੀ ਵੀ ਅਫ਼ਸਰ ਬਣੇ। ਮੈਂ ਛੋਟੀ ਉਮਰ 'ਚ ਜਦੋਂ ਕਿਤਾਬਾਂ 'ਚ ਵਕੀਲਾਂ ਦੀ ਫੋਟੋ ਦੇਖਦੀ ਤਾਂ ਮੋਟੀਵੇਟ ਹੁੰਦੀ। ਉਦੋਂ ਸੋਚ ਲਿਆ ਸੀ ਕਿ ਜੂਡੀਸ਼ੀਅਲ ਸਰਵਿਸੇਜ਼ 'ਚ ਜਾਵਾਂਗੀ।'' ਪਾਰਸ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਪਤਾ ਲੱਗਾ ਕਿ ਹੁਸ਼ਿਆਰ ਸਿੰਘ ਦੀ ਧੀ ਵੀ ਤਿਆਰੀ ਕਰ ਰਹੀ ਹੈ ਤਾਂ ਦੋਹਾਂ ਨੂੰ ਮਿਲਿਆ ਸੀ। ਬੱਚੇ ਸਾਰਿਆਂ ਦੇ ਬਰਾਬਰ ਹੁੰਦੇ ਹਨ। ਖੁਸ਼ੀ ਹੈ ਦੋਵੇਂ ਸਫ਼ਲ ਹੋ ਗਈਆਂ। ਉੱਥੇ ਹੀ ਸਮੀਕਸ਼ਾ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਕਿਸਮਤ ਦੀ ਗੱਲ ਹੈ। ਸਾਹਿਬ ਆਈ.ਏ.ਐੱਸ. ਹਨ ਅਤੇ ਮੈਂ 10ਵੀਂ ਪਾਸ ਕਰ ਕੇ ਡਰਾਈਵਰ ਬਣਿਆ। ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਮੇਰੀ ਧੀ ਜੱਜ ਬਣ ਜਾਵੇਗੀ। ਉਸ 'ਤੇ ਮਾਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8