ਧੀਆਂ ਨੇ ਨਿਭਾਇਆ ਪੁੱਤ ਦਾ ਫ਼ਰਜ਼, ਮਾਂ ਦੀ ਅਰਥੀ ਨੂੰ ਦਿੱਤਾ ਮੋਢਾ
Wednesday, Dec 04, 2024 - 09:56 AM (IST)
ਹਿਸਾਰ- ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਉਸ ਦੀਆਂ ਧੀਆਂ ਨੇ ਹੀ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ। ਮ੍ਰਿਤਕ ਔਰਤ ਦੀਆਂ ਧੀਆਂ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਈਆਂ। ਧੀਆਂ ਨੇ ਹੀ ਅਰਥੀ ਨੂੰ ਸ਼ਮਸ਼ਾਨਘਾਟ ਪਹੁੰਚਾਇਆ ਅਤੇ ਸਾਰੀਆਂ ਰਸਮਾਂ ਨਾਲ ਮਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਮਾਮਲਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਹੈ।
ਜਾਣਕਾਰੀ ਮੁਤਾਬਕ ਹਿਸਾਰ ਦੇ ਪਿੰਡ ਦੋਭੀ 'ਚ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਉਸ ਦੀਆਂ 6 ਧੀਆਂ ਨੇ ਸ਼ਮਸ਼ਾਨਘਾਟ 'ਚ ਪਹੁੰਚ ਕੇ ਅਰਥੀ ਨੂੰ ਮੋਢਾ ਦਿੱਤਾ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਔਰਤ ਦਾ ਕੋਈ ਪੁੱਤਰ ਨਹੀਂ ਹੈ, ਉਸ ਦੀਆਂ ਸਿਰਫ਼ ਅੱਠ ਧੀਆਂ ਹਨ, ਜਿਨ੍ਹਾਂ ਵਿਚੋਂ 6 ਜਿਉਂਦੀਆਂ ਹਨ ਅਤੇ 2 ਦੀ ਮੌਤ ਹੋ ਚੁੱਕੀ ਹੈ। ਸਾਰੀਆਂ ਧੀਆਂ ਨੇ ਮਿਲ ਕੇ ਮਾਂ ਦੀ ਅਰਥੀ ਨੂੰ ਮੋਢਾ ਦੇ ਕੇ ਰੂੜੀਵਾਦੀ ਸਮਾਜ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ ਹੈ।