ਧੀ ਨੇ ਪ੍ਰੇਮੀ ਨਾਲ ਮਿਲ ਬੇਰਿਹਮੀ ਨਾਲ ਕਰ ''ਤਾ ਮਾਂ ਦਾ ਕਤਲ

Tuesday, Aug 06, 2024 - 01:05 AM (IST)

ਧੀ ਨੇ ਪ੍ਰੇਮੀ ਨਾਲ ਮਿਲ ਬੇਰਿਹਮੀ ਨਾਲ ਕਰ ''ਤਾ ਮਾਂ ਦਾ ਕਤਲ

ਬਾਂਦਾ — ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ 'ਚ ਪੁਲਸ ਨੇ ਸੋਮਵਾਰ ਨੂੰ ਇਕ ਔਰਤ ਦੀ ਧੀ ਅਤੇ ਉਸ ਦੇ ਪ੍ਰੇਮੀ ਨੂੰ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਾਂਦਾ ਦੇ ਵਧੀਕ ਪੁਲਸ ਸੁਪਰਡੈਂਟ (ਏਐਸਪੀ) ਲਕਸ਼ਮੀ ਨਿਵਾਸ ਮਿਸ਼ਰਾ ਨੇ ਦੱਸਿਆ ਕਿ ਅਟਾਰਾ ਥਾਣਾ ਖੇਤਰ ਦੀ ਪੁਲਸ ਨੇ 30 ਜੁਲਾਈ ਨੂੰ ਬਲਾਨ ਪਿੰਡ ਦੇ ਮਾਜਰਾ ਚੱਕੀ ਪੁਰਵਾ ਵਿੱਚ ਛੱਪੜ ਦੇ ਕੰਢੇ ਤੋਂ ਇੱਕ ਦਲਿਤ ਔਰਤ ਰਾਜੁਲੀਆ (45) ਦੀ ਲਾਸ਼ ਬਰਾਮਦ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਸੋਮਵਾਰ ਨੂੰ ਇਸ ਕਤਲ ਕਾਂਡ ਦਾ ਪਰਦਾਫਾਸ਼ ਕਰਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਦੀ ਧੀ ਨੀਤੂ ਅਤੇ ਉਸ ਦੇ ਪ੍ਰੇਮੀ ਅਤੁਲ ਆਰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਸ਼ਾਮਲ ਇਕ ਹੋਰ ਦੋਸ਼ੀ ਦਾਦੂਵਾ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲਾ ਘੁੱਟਣ ਨਾਲ ਗਲੇ ਦੀ ਹੱਡੀ ਟੁੱਟਣ ਕਾਰਨ ਔਰਤ ਦਾ ਕਤਲ ਹੋਇਆ ਹੈ।

ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਮੌਤ ਤੋਂ ਬਾਅਦ ਦੋਸ਼ੀਆਂ ਨੇ ਪੁਲਸ ਨੂੰ ਉਲਝਾਉਣ ਲਈ ਲਾਸ਼ ਨੂੰ ਛੱਪੜ ਦੇ ਕੰਢੇ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮ੍ਰਿਤਕ ਦੀ ਬੇਟੀ ਨੀਤੂ ਅਤੇ ਅਤੁਲ ਵਿਚਕਾਰ ਨਾਜਾਇਜ਼ ਸਬੰਧ ਸਨ। ਅਧਿਕਾਰੀ ਨੇ ਦੱਸਿਆ ਕਿ 29 ਜੁਲਾਈ ਦੀ ਰਾਤ ਨੂੰ ਔਰਤ ਨੇ ਆਪਣੀ ਬੇਟੀ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਇਤਰਾਜ਼ਯੋਗ ਹਾਲਤ 'ਚ ਦੇਖਿਆ ਅਤੇ ਦੋਵਾਂ ਨੂੰ ਝਿੜਕਿਆ, ਜਿਸ ਕਾਰਨ ਦੋਵਾਂ ਨੇ ਇਕ ਹੋਰ ਦੋਸਤ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ।


author

Inder Prajapati

Content Editor

Related News