ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ
Tuesday, Jan 16, 2024 - 05:41 PM (IST)
ਅਯੁੱਧਿਆ- ਰਾਮਨਗਰੀ ਅਯੁੱਧਿਆ 'ਚ 22 ਜਨਵਰੀ 2024 ਦਾ ਦਿਨ ਬੇਹੱਦ ਖ਼ਾਸ ਰਹਿਣ ਵਾਲਾ ਹੈ। ਇਸ ਦਿਨ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੈ ਯਾਨੀ ਕਿ ਮੰਦਰ 'ਚ ਉਨ੍ਹਾਂ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਇਸ ਲਈ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਦੱਸ ਦੇਈਏ ਕਿ ਇਸ ਸਮੇਂ ਭਗਵਾਨ ਰਾਮ ਲੱਲਾ ਅਸਥਾਈ ਤੰਬੂ ਵਿਚ ਬਿਰਾਜਮਾਨ ਹਨ।
ਇਹ ਵੀ ਪੜ੍ਹੋ- 40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'
ਕੀ ਤੁਸੀਂ ਜਾਣਦੇ ਹੋ ਕਿ ਭਗਵਾਨ ਰਾਮ ਦੇ ਪਰਮ ਭਗਤ ਹਨੂੰਮਾਨ ਜੀ ਦਾ ਮੰਦਰ ਹਨੂੰਮਾਨਗੜ੍ਹੀ ਅਯੁੱਧਿਆ ਵਿਚ ਹੀ ਸਥਿਤ ਹੈ। ਆਓ ਜਾਣਦੇ ਹਾਂ ਇਸ ਮੰਦਰ ਬਾਰੇ-
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ
ਕੀ ਹੈ ਇਸ ਜਗ੍ਹਾ ਦਾ ਇਤਿਹਾਸ?
ਇਹ ਮੰਦਰ ਅਯੁੱਧਿਆ ਸ਼ਹਿਰ ਦੇ ਵਿਚੋਂ-ਵਿਚ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਹਨੂੰਮਾਨ ਜੀ ਇੱਥੇ ਹਰ ਸਮੇਂ ਮੌਜੂਦ ਰਹਿੰਦੇ ਹਨ। ਹਨੂੰਮਾਨ ਜੀ ਦੇ ਦਰਸ਼ਨਾਂ ਲਈ ਭਗਤਾਂ ਨੂੰ 76 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਸ ਮੰਦਰ ਦੀਆਂ ਸਾਰੀਆਂ ਕੰਧਾਂ 'ਤੇ ਹਨੂੰਮਾਨ ਚਾਲੀਸਾ ਅਤੇ ਚੌਪਾਈਆਂ ਲਿਖੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਇਹ ਉਹ ਹੀ ਮੰਦਰ ਹੈ, ਜਿਸ ਨੂੰ ਭਗਵਾਨ ਰਾਮ ਨੇ ਲੰਕਾ ਤੋਂ ਪਰਤਣ ਮਗਰੋਂ ਆਪਣੇ ਪਿਆਰੇ ਭਗਤ ਹਨੂੰਮਾਨ ਨੂੰ ਰਹਿਣ ਲਈ ਦਿੱਤਾ ਸੀ। ਅਯੁੱਧਿਆ ਵਿਚ ਆਉਣ ਤੋਂ ਪਹਿਲਾਂ ਹਨੂੰਮਾਨਗੜ੍ਹੀ ਵਿਚ ਬਿਰਾਜਮਾਨ ਹਨੂੰਮਾਨ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ, ਕਿਉਂਕਿ ਰਾਮ ਜੀ ਨੇ ਜਦੋਂ ਹਨੂੰਮਾਨ ਜੀ ਨੂੰ ਇਹ ਮੰਦਰ ਦਿੱਤਾ ਸੀ ਤਾਂ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਕੋਈ ਭਗਤ ਅਯੁੱਧਿਆ ਆਵੇਗਾ, ਸਭ ਤੋਂ ਪਹਿਲਾਂ ਹਨੂੰਮਾਨ ਜੀ ਦੇ ਦਰਸ਼ਨ ਕਰੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8