ਜਹਾਜ਼ ਦੀ ਸੈਰ ਤੇ ਰੈਸਟੋਰੈਂਟ 'ਚ ਭੋਜਨ ਖਾਣਾ ਕਿੰਨਾ ਹੈ ਖ਼ਤਰਨਾਕ, ਜਾਣੋ ਵਿਗਿਆਨੀਆਂ ਦੀ ਰਾਇ
Sunday, Nov 01, 2020 - 06:00 PM (IST)
ਨਵੀਂ ਦਿੱਲੀ (ਭਾਸ਼ਾ)— ਹਾਲ ਹੀ 'ਚ ਹੋਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਯਾਨੀ ਕਿ ਕੋਰੋਨਾ ਮਹਾਮਾਰੀ ਦੌਰਾਨ ਬਾਹਰ ਰੈਸਟੋਰੈਂਟ 'ਚ ਭੋਜਨ ਖਾਣਾ ਅਤੇ ਕਰਿਆਨੇ ਦਾ ਸਾਮਾਨ ਖਰੀਦਣਾ ਹਵਾਈ ਯਾਤਰਾ ਤੋਂ ਵਧੇਰੇ ਖ਼ਤਰਨਾਕ ਹੋ ਸਕਦਾ ਹੈ। ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਤੁਲਨਾ ਇਨ੍ਹਾਂ ਗੱਲਾਂ ਦੀ ਜਾਣਕਾਰੀ ਦੇ ਬਿਨਾਂ ਨਹੀਂ ਕੀਤੀ ਜਾ ਸਕਦੀ ਕੀ ਇਨ੍ਹਾਂ ਦੋਹਾਂ ਸਮੇਂ ਦੌਰਾਨ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਸੰਬੰਧੀ ਮਾਪਦੰਡਾਂ ਦਾ ਠੀਕ ਤਰ੍ਹਾਂ ਨਾਲ ਪਾਲਣ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: 'ਬੁੰਦੇਲੀ ਸਮਾਜ ਸੰਗਠਨ' ਨੇ ਪੀ. ਐੱਮ. ਮੋਦੀ ਨੂੰ ਖੂਨ ਨਾਲ ਲਿਖੀ ਚਿੱਠੀ, ਇਹ ਸੀ ਵਜ੍ਹਾ
ਅਮਰੀਕਾ ਵਿਚ ਹਾਰਵਰਡ ਟੀ. ਐੱਚ. ਚਾਨ ਸਕੂਲ ਆਫ਼ ਪਬਲਿਕ ਹੈਲਥ ਦੇ ਵਿਗਿਆਨੀਆਂ ਨੇ ਸ਼ੋਧ ਵਿਚ ਕਿਹਾ ਗਿਆ ਹੈ ਕਿ ਉੱਚ ਕੁਸ਼ਲਤਾ ਵਾਲੇ ਕਣ ਏਅਰ ਫਿਲਟਰਾਂ ਨਾਲ ਬਣੇ ਜਹਾਜ਼ਾਂ ਵਿਚ ਵੈਂਟੀਲੇਸ਼ਨ ਪ੍ਰਣਾਲੀ ਜ਼ਰੀਏ ਸਾਫ ਅਤੇ ਤਾਜ਼ਾ ਹਵਾ ਦੀ ਸਪਲਾਈ ਕਰਦੇ ਹਨ, ਜੋ ਕਿ 99 ਫ਼ੀਸਦੀ ਤੋਂ ਵਧੇਰੇ ਉਨ੍ਹਾਂ ਕਣਾਂ ਨੂੰ ਛਾਣਦੀ ਹੈ, ਜੋ ਕਿ ਕੋਵਿਡ-19 ਦਾ ਕਾਰਨ ਬਣ ਸਕਦੇ ਹਨ। ਹਾਲਾਂਕਿ ਅਮਰੀਕਾ ਵਿਚ ਮੈਸਾਚੁਸੇਟਸ ਇੰਸਟੀਚਿਊਟ ਆਫ਼ ਤਕਨਾਲੋਜੀ ਦੇ ਸ਼ੋਧਕਰਤਾਵਾਂ ਨੇ ਕਿਹਾ ਕਿ ਕਣ ਏਅਰ ਫਿਲਟਰ ਜਹਾਜ਼ਾਂ 'ਚ ਪ੍ਰਭਾਵੀ ਢੰਗ ਨਾਲ ਕੰਮ ਨਹੀਂ ਕਰ ਸਕਦੇ ਹਨ, ਜਿਵੇਂ ਕਿ ਰਿਪੋਰਟ ਤੋਂ ਪਤਾ ਲੱਗਦਾ ਹੈ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: 'ਮਹਾਪੰਚਾਇਤ' ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕੀਤਾ ਪਥਰਾਅ, ਹਾਈਵੇਅ ਜਾਮ
ਸਿਹਤ ਅਤੇ ਸੁਰੱਖਿਆ ਦੀਆਂ ਸਮੱਸਿਆਵਾਂ 'ਤੇ ਕੇਂਦਰਿਤ ਅੰਕੜੇ ਦੇ ਪ੍ਰੋਫ਼ੈਸਰ ਬਾਰਨੇਟ ਨੇ ਦੱਸਿਆ ਕਿ ਕਣ ਏਅਰ ਫਿਲਟਰ ਬਹੁਤ ਚੰਗੇ ਹਨ ਪਰ ਅਮਰੀਕੀ ਏਅਰਲਾਈਨਜ਼ ਦੇ ਸੁਝਾਅ ਮੁਤਾਬਕ ਪ੍ਰਭਾਵੀ ਨਹੀਂ ਹਨ। ਉਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ ਅਤੇ ਇਨ੍ਹਾਂ ਫਿਲਟਰਾਂ ਦੇ ਬਾਵਜੂਦ ਵਾਇਰਸ ਦੇ ਕਈ ਉਦਾਹਰਣ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਵਿਡ-19 ਲਈ ਕਿਸੇ ਵੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਮਰੱਥ ਨਹੀਂ ਸਮਝਿਆ ਜਾ ਸਕਦਾ।
ਇਹ ਵੀ ਪੜ੍ਹੋ: ਦੀਵਾਲੀ 'ਤੇ 'ਲਾੜੀ' ਵਾਂਗ ਸਜੇਗੀ ਅਯੁੱਧਿਆ, ਰਾਮਲਲਾ ਦਾ ਦਰਬਾਰ ਦੀਵਿਆਂ ਨਾਲ ਹੋਵੇਗਾ ਜਗਮਗ
ਅਮਰੀਕਾ ਵਿਚ ਹਾਰਵਡ ਮੈਡੀਕਲ ਸਕੂਲ ਵਿਚ ਮੈਡੀਸੀਨ ਮਹਿਕਮੇ ਦੇ ਅਬਰਾਰ ਕਰਣ ਨੇ ਵੀ ਜਹਾਜ਼ਾਂ ਵਿਚ ਵਾਇਰਸ ਦੇ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ। ਕਰਣ ਨੇ ਟਵੀਟ ਕੀਤਾ ਕਿ ਹਵਾਈ ਯਾਤਰਾ 'ਤੇ ਵਿਚਾਰ ਕਰਨ ਵਾਲਿਆਂ ਲਈ ਸੱਚਾਈ ਇਹ ਹੈ ਕਿ ਜਦੋਂ ਜਹਾਜ਼ਾਂ ਵਿਚ ਵੈਂਟੀਲੇਸ਼ਨ ਸਿਸਟਮ ਹੁੰਦਾ ਹੈ ਤਾਂ ਸਾਨੂੰ ਇਸ ਗੱਲ ਦਾ ਚੰਗਾ ਅਨੁਮਾਨ ਨਹੀਂ ਹੁੰਦਾ ਹੈ ਕਿ ਜਹਾਜ਼ 'ਚ ਹੀ ਕੋਵਿਡ-19 ਦੇ ਕਿੰਨੇ ਮਾਮਲੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਪਤਾ ਲਾਉਣ ਲਈ ਸਹੀ ਤਰੀਕੇ ਦੀ ਜਾਂਚ ਨਹੀਂ ਕਰ ਰਹੇ ਹਾਂ।