ਸ਼ਰਮਨਾਕ! ਪਹਿਲਾਂ ਕੀਤਾ ਜਬਰ ਜ਼ਿਨਾਹ, ਫਿਰ 30 ਸਾਲਾ ਔਰਤ ਨੂੰ ਜ਼ਿੰਦਾ ਸਾੜਿਆ

Sunday, Apr 09, 2023 - 11:03 AM (IST)

ਸ਼ਰਮਨਾਕ! ਪਹਿਲਾਂ ਕੀਤਾ ਜਬਰ ਜ਼ਿਨਾਹ, ਫਿਰ 30 ਸਾਲਾ ਔਰਤ ਨੂੰ ਜ਼ਿੰਦਾ ਸਾੜਿਆ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ’ਚ ਜਬਰ-ਜ਼ਿਨਾਹ ਤੋਂ ਬਾਅਦ ਜ਼ਿੰਦਾ ਸਾੜੇ ਜਾਣ ਨਾਲ ਜ਼ਖ਼ਮੀ ਹੋਈ ਦਲਿਤ ਔਰਤ ਦੀ ਸ਼ੁੱਕਰਵਾਰ ਦੇਰ ਰਾਤ ਜੋਧਪੁਰ ਦੇ ਇਕ ਹਸਪਤਾਲ ’ਚ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਸ ਅਨੁਸਾਰ, ਮੁਲਜ਼ਮ ਨੇ 30 ਸਾਲਾ ਦਲਿਤ ਔਰਤ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ’ਤੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਾ ਦਿੱਤੀ ਸੀ, ਜਿਸ ’ਚ ਔਰਤ ਲਗਭਗ 50 ਫ਼ੀਸਦੀ ਝੁਲਸ ਗਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਸ਼ਕੂਰ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਔਰਤ ਦੀ ਮੌਤ ਹੋਣ ਤੋਂ ਬਾਅਦ ਪਹਿਲਾਂ ਤੋਂ ਦਰਜ ਐੱਫ.ਆਈ.ਆਰ. ’ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 (ਕਤਲ) ਜੋੜੀ ਗਈ ਹੈ।


author

DIsha

Content Editor

Related News