ਦਾਤੀ ਮਹਾਰਾਜ ਤੋਂ ਅਦਾਲਤ ਨੇ ਹਰ ਹਫਤੇ ਮੰਗੀ ਸਟੇਟਸ ਰਿਪੋਰਟ

Wednesday, Jun 27, 2018 - 09:57 AM (IST)

ਦਾਤੀ ਮਹਾਰਾਜ ਤੋਂ ਅਦਾਲਤ ਨੇ ਹਰ ਹਫਤੇ ਮੰਗੀ ਸਟੇਟਸ ਰਿਪੋਰਟ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਪ੍ਰਚਾਰਕ ਦਾਤੀ ਮਦਨ ਲਾਲ ਉਰਫ ਦਾਤੀ ਮਹਾਰਾਜ ਖਿਲਾਫ ਜਬਰ-ਜ਼ਨਾਹ ਦੀ ਜਾਂਚ ਨੂੰ ਗੰਭੀਰਤਾ ਨਾਲ ਲਿਆ ਹੈ। ਮੁੱਖ ਮੈਟਰੋ ਪਾਲੀਟਿਨ ਮੈਜਿਸਟ੍ਰੇਟ (ਸੀ. ਐੱਮ. ਐੱਮ.) ਪੂਜਾ ਤਲਵਾੜ ਨੇ ਪੁਲਸ ਕਮਿਸ਼ਨਰ (ਕ੍ਰਾਈਮ ਬ੍ਰਾਂਚ) ਦੀ ਜਾਂਚ ਦੀ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ 'ਚ ਅਦਾਲਤ 'ਚ ਹਰ ਹਫਤੇ ਸਟੇਟਸ ਰਿਪੋਰਟ ਦਾਇਰ ਕੀਤੀ ਜਾਵੇ। 
ਅਦਾਲਤ ਨੇ ਇਕ ਹੋਰ ਮੈਜਿਸਟ੍ਰੇਟ ਦੇ ਸਾਹਮਣੇ ਸੋਮਵਾਰ ਨੂੰ ਪੁਲਸ ਵਲੋਂ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਦਾ ਵੀ ਅਧਿਐਨ ਕੀਤਾ। ਸਾਕੇਤ ਅਦਾਲਤ ਦੀ ਮੁੱਖ ਮੈਟਰੋ ਪਾਲੀਟਿਨ ਮੈਜਿਸਟ੍ਰੇਟ ਪੂਜਾ ਤਲਵਾੜ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਦਾਤੀ ਖਿਲਾਫ ਵਾਰੰਟ ਜਾਰੀ ਹੋਣ ਦੇ ਬਾਵਜੂਦ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ।


Related News