ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾ ! ਸਰਕਾਰ ਨੇ ਦਿੱਤਾ ਦੀਵਾਲੀ ਦਾ 'ਤੋਹਫ਼ਾ'
Wednesday, Oct 01, 2025 - 02:53 PM (IST)

ਨੈਸ਼ਨਲ ਡੈਸਕ- ਤਿਉਹਾਰੀ ਸੀਜ਼ਨ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਧਾਰਕਾਂ ਲਈ ਵੱਡੀ ਖੁਸ਼ਖ਼ਬਰੀ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਬੈਠਕ 'ਚ ਸਰਕਾਰ ਨੇ ਮਹਿੰਗਾਈ ਭੱਤਾ (ਡੀ.ਏ.) ਵਧਾਉਣ ਦਾ ਫ਼ੈਸਲਾ ਕੀਤਾ ਹੈ, ਜੋ ਕਿ 1 ਜੁਲਾਈ 2025 ਤੋਂ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ ਸਰਕਾਰ ਨੇ 1 ਜਨਵਰੀ 2025 ਨੂੰ ਮਹਿੰਗਾਈ ਭੱਤੇ 'ਚ 2 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਡੀ.ਏ. 53 ਫ਼ੀਸਦੀ ਤੋਂ ਵਧ ਕੇ 55 ਫ਼ੀਸਦੀ ਹੋ ਗਿਆ ਸੀ। ਸਰਕਾਰ ਦੇ ਇਸ ਫ਼ੈਸਲੇ ਦਾ ਦੇਸ਼ ਦੇ ਲਗਭਗ 1.15 ਕਰੋੜ ਕੇਂਦਰੀ ਕਰਮਚਾਰੀਆਂ ਨੂੰ ਫ਼ਾਇਦਾ ਹੋਇਆ ਸੀ। ਇਸ ਤਰ੍ਹਾਂ ਇਹ ਇਸ ਸਾਲ 'ਚ ਡੀ.ਏ. 'ਚ ਦੂਜਾ ਵਾਧਾ ਹੋਵੇਗਾ।
ਇਸ ਵਾਰ ਸਰਕਾਰ ਨੇ ਡੀ.ਏ. 'ਚ 3 ਫ਼ੀਸਦੀ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਮਗਰੋਂ ਡੀ.ਏ. 55 ਤੋਂ ਵਧ ਕੇ 58 ਫ਼ੀਸਦੀ ਹੋ ਜਾਵੇਗਾ, ਜਿਸ ਦਾ ਸਿੱਧਾ ਲਾਭ 50 ਲੱਖ ਦੇ ਕਰੀਬ ਕੇਂਦਰੀ ਕਰਮਚਾਰੀਆਂ ਤੇ 65 ਲੱਖ ਪੈਨਸ਼ਨਰਾਂ ਨੂੰ ਮਿਲੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e