ਗੈਸ ਸਿਲੰਡਰ ''ਚ ਹੋਇਆ ਧਮਾਕਾ; ਉੱਜੜ ਗਏ ''ਆਸ਼ਿਆਨੇ'', ਮਚੀ ਹਫੜਾ-ਦਫੜੀ
Monday, Apr 07, 2025 - 02:37 PM (IST)

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਅੱਜ ਯਾਨੀ ਕਿ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਗੈਸ ਸਿਲੰਡਰ 'ਚ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਲਪੇਟ ਵਿਚ 7 ਘਰ ਆ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਵਿਚੋਂ ਬਾਹਰ ਆ ਗਏ ਅਤੇ ਦੌੜ ਕੇ ਆਪਣੀ ਜਾਨ ਬਚਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਵਾਲੀ 'ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਗੁਰੂਗ੍ਰਾਮ ਪੁਲਸ ਮੌਕੇ 'ਤੇ ਮੌਜੂਦ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ੱਕ ਦੇ ਬੀਜ ਨੇ ਤਬਾਹ ਕਰ 'ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ...
ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਫਾਜ਼ਿਪੁਰ ਵਿਚ ਇਕ ਝੁੱਗੀ ਵਿਚ ਸਵੇਰੇ ਗੈਸ ਸਿਲੰਡਰ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੀਆਂ ਝੁੱਗੀਆਂ ਦੀਆਂ ਛੱਤਾਂ 'ਤੇ ਲੱਗੀਆਂ ਲੋਹੇ ਦੀਆਂ ਚਾਦਰਾਂ ਉਡ ਕੇ ਦੂਰ ਜਾ ਡਿੱਗੀਆਂ। ਇਸ ਤੋਂ ਬਾਅਦ ਤੇਜ਼ੀ ਨਾਲ ਫੈਲੀ ਅੱਗ ਨੇ ਕਈ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅਚਾਨਕ ਹੋਏ ਤੇਜ਼ ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਝੁੱਗੀਆਂ ਵਿਚ ਰਹਿ ਰਹੇ ਲੋਕਾਂ ਨੇ ਦੌੜ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਝੁੱਗੀਆਂ ਵਿਚ ਰੱਖੇ ਸਿਲੰਡਰ ਤੁਰੰਤ ਬਾਹਰ ਕੱਢੇ ਤਾਂ ਕਿ ਅੱਗ ਹੋਰ ਨਾ ਫੈਲੇ।
ਇਹ ਵੀ ਪੜ੍ਹੋ- ਵਿਆਹ ਤੋਂ ਐਨ ਪਹਿਲਾਂ ਮੁੰਡੇ ਵਾਲਿਆਂ ਨੇ ਰੱਖ 'ਤੀ ਵੱਡੀ ਮੰਗ, ਉਡੀਕਦੀ ਰਹਿ ਗਈ ਲਾੜੀ
ਫਾਇਰ ਅਫ਼ਸਰ ਨੇ ਦੱਸਿਆ ਕਿ ਰਾਮਕਿਸ਼ਨ ਨਾਂ ਦਾ ਇਕ ਸ਼ਖ਼ਸ ਆਪਣੀ ਝੁੱਗੀ ਵਿਚ ਖਾਣਾ ਬਣਾ ਰਿਹਾ ਸੀ। ਇਸ ਦਰਮਿਆਨ ਅੱਗ ਲੱਗ ਗਈ। ਅੱਗ ਲੱਗਦੇ ਹੀ ਰਾਮਕਿਸ਼ਨ ਦੌੜ ਕੇ ਬਾਹਰ ਆ ਗਿਆ ਅਤੇ ਉਸ ਨੇ ਰੌਲਾ ਪਾਇਆ। ਇਸ ਮਗਰੋਂ ਗੈਸ ਸਿਲੰਡਰ ਨੇ ਅੱਗ ਫੜ ਲਈ ਅਤੇ ਉਸ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਭਾਜੜ ਮਚ ਗਈ ਅਤੇ ਲੋਕ ਖੁੱਲ੍ਹੀ ਥਾਂ ਵੱਲ ਦੌੜਣ ਲੱਗੇ। ਸਿਲੰਡਰ ਵਿਚ ਧਮਾਕੇ ਕਾਰਨ ਆਲੇ-ਦੁਆਲੇ ਦੀਆਂ ਕਈ ਝੁੱਗੀਆਂ ਨੁਕਸਾਨੀਆਂ ਗਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e