ਬੰਗਾਲ ਦੀ ਖਾੜੀ ’ਤੇ 24 ਅਕਤੂਬਰ ਤੱਕ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ, IMD ਦਾ ਅਲਰਟ

Thursday, Oct 20, 2022 - 02:22 PM (IST)

ਬੰਗਾਲ ਦੀ ਖਾੜੀ ’ਤੇ 24 ਅਕਤੂਬਰ ਤੱਕ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ, IMD ਦਾ ਅਲਰਟ

ਨੈਸ਼ਨਲ ਡੈਸਕ: ਬੰਗਾਲ ਦੀ ਖਾੜੀ ’ਚ ਵੀਰਵਾਰ ਨੂੰ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ ਅਤੇ ਅਗਲੇ ਚਾਰ ਦਿਨਾਂ ’ਚ ਇਹ ਚੱਕਰਵਾਤੀ ਤੂਫ਼ਾਨ ਦੀ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਮ.ਡੀ ਦੇ ਅਨੁਸਾਰ, ਦੱਖਣ-ਪੂਰਬੀ ਅਤੇ ਪੂਰਬੀ-ਮੱਧ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਦਾ ਖੇਤਰ 22 ਅਕਤੂਬਰ ਤੱਕ ਡੂੰਘੇ ਦਬਾਅ ’ਚ ਅਤੇ 24 ਅਕਤੂਬਰ ਤੱਕ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਸਕਦਾ ਹੈ।

ਇਹ ਵੀ ਪੜ੍ਹੋ - ਹਾਈਕੋਰਟ ਦਾ ਫ਼ੈਸਲਾ : ਜੱਜ ਨੂੰ ਹੋਈ ਖੱਜਲ ਖੁਆਰੀ ਦੇ ਮੁਆਵਜ਼ੇ ਵਜੋਂ ਮਿਲੇਗਾ 1 ਲੱਖ ਰੁਪਏ ਮੁਆਵਜ਼ਾ

IMD ਨੇ ਇਕ ਬਿਆਨ ’ਚ ਕਿਹਾ, “ਉੱਤਰੀ ਅੰਡੇਮਾਨ ਸਾਗਰ ’ਚ ਅਤੇ ਇਸਦੇ ਆਲੇ-ਦੁਆਲੇ ਚੱਕਰਵਾਤੀ ਚੱਕਰ ਦੇ ਪ੍ਰਭਾਵ ਕਾਰਨ ਉੱਤਰੀ ਅੰਡੇਮਾਨ ਸਾਗਰ ਅਤੇ ਦੱਖਣੀ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਖੇਤਰਾਂ ’ਚ ਇਕ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਇਸ ਦੇ ਸੰਬੰਧਿਤ ਚੱਕਰਵਾਤੀ ਸਰਕੂਲੇਸ਼ਨ ਸਮੁੰਦਰ ਤਲ ਤੋਂ ਔਸਤਨ 7.6 ਕਿਲੋਮੀਟਰ ਤੱਕ ਵੱਧ ਰਿਹਾ ਹੈ।’’

 ਬਿਆਨ ’ਚ ਕਿਹਾ ਗਿਆ ਕਿ ‘ਅਗਲੇ 48 ਘੰਟਿਆਂ ’ਚ ਪੱਛਮੀ-ਮੱਧ ਬੰਗਾਲ ਦੀ ਖਾੜੀ ’ਤੇ ਚੱਕਰਵਾਤੀ ਤੂਫ਼ਾਨ ’ਚ ਇਸ ਦੇ ਤੇਜ਼ ਹੋਣ ਦੀ ਸੰਭਾਵਨਾ ਹੈ।’ ਇਸ ਦੌਰਾਨ, ਓਡੀਸ਼ਾ ਸਰਕਾਰ ਨੇ ਆਈ.ਐੱਮ.ਡੀ ਦੇ ਚੱਕਰਵਾਤ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੱਤ ਤੱਟਵਰਤੀ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ‘ਅਲਰਟ’ ’ਤੇ ਰੱਖਿਆ ਹੈ।

ਇਹ ਵੀ ਪੜ੍ਹੋ - ਮੁਨਾਫਾ ਕਮਾਉਣ ਵਾਲੇ ਨਿੱਜੀ ਹਸਪਤਾਲ ਨੂੰ ਲੈ ਕੇ ਹਾਈਕੋਰਟ ਨੇ ਮੁੜ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਇਸ ਦਾ ਪ੍ਰਭਾਵ ਗੰਜਮ, ਪੁਰੀ, ਖੁਰਦਾ, ਜਗਤਸਿੰਘਪੁਰ, ਕੇਂਦਰਪਾੜਾ, ਭਦਰਕ ਅਤੇ ਬਾਲਾਸੋਰ ਜ਼ਿਲ੍ਹਿਆਂ ’ਚ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਸਥਿਤੀ ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ 23 ਅਕਤੂਬਰ ਨੂੰ ਪੁਰੀ, ਕੇਂਦਰਪਾੜਾ ਅਤੇ ਜਗਤਸਿੰਘਪੁਰ ਜ਼ਿਲ੍ਹਿਆਂ ’ਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


author

Shivani Bassan

Content Editor

Related News