ਚੱਕਰਵਾਤ ਅਰਨਬ ਨਾਲ ਓਡਿਸ਼ਾ-ਆਧਾਰ ਪ੍ਰਦੇਸ਼ ’ਚ ਭਾਰੀ ਮੀਂਹ, ਪੁਲ ਡੁੱਬੇ ; ਕਈ ਜ਼ਿਲਿਆਂ ’ਚ ਮੀਂਹ ਦਾ ਅਲਰਟ

Thursday, Sep 24, 2026 - 06:25 PM (IST)

ਚੱਕਰਵਾਤ ਅਰਨਬ ਨਾਲ ਓਡਿਸ਼ਾ-ਆਧਾਰ ਪ੍ਰਦੇਸ਼ ’ਚ ਭਾਰੀ ਮੀਂਹ, ਪੁਲ ਡੁੱਬੇ ; ਕਈ ਜ਼ਿਲਿਆਂ ’ਚ ਮੀਂਹ ਦਾ ਅਲਰਟ

ਨਵੀਂ ਦਿੱਲੀ,  (ਏਜੰਸੀ)- ਬੰਗਾਲ ਦੀ ਖਾੜੀ ਤੋਂ ਬਣਿਆ ਅਰਨਬ ਚੱਕਰਵਾਤ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਓਡਿਸ਼ਾ ਦੇ ਤਟ ਨਾਲ ਦੇਰ ਰਾਤ 11 ਤੋਂ 1 ਵਜੇ ਦੇ ਵਿਚਕਾਰ ਟਕਰਾਅ ਗਿਆ। ਇਸ ਦੇ ਅਸਰ ਨਾਲ ਦੋਵਾਂ ਸੂਬਿਆਂ ਦੇ ਤਟੀ ਇਲਾਕਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਦੱਖਣੀ ਓਡਿਸ਼ਾ ਦੇ 10 ਜ਼ਿਲਿਆਂ ’ਚ ਸਕੂਲ ਬੰਦ ਕਰ ਦਿੱਤੇ ਗਏ ਹਨ। ਲੱਗਭਗ 5000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਮਲਕਾਨਗਿਰੀ ’ਚ 4 ਪੁਲ ਡੁੱਬ ਜਾਣ ਕਾਰਨ ਆਵਾਜਾਈ ਬੰਦ ਹੋ ਗਈ ਹੈ। ਸੁਰੱਖਿਆ ਕਾਰਨਾਂ ਕਰ ਕੇ ਨੈਸ਼ਨਲ ਹਾਈਵੇਅ ਵੀ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ, ਰਾਊਰਕੇਲਾ ’ਚ ਤੂਫਾਨ ਨਾਲ ਸਿਵਲ ਟਾਊਨਸ਼ਿਪ ’ਚ ਬਣਿਆ 150 ਫੁੱਟ ਉੱਚਾ ਗਣੇਸ਼ ਪੰਡਾਲ ਢਹਿ ਗਿਆ।ਉੱਥੇ ਹੀ ਬੰਗਾਲ, ਐੱਮ. ਪੀ. ਅਤੇ ਛੱਤੀਸਗੜ੍ਹ ਦੇ 10 ਜ਼ਿਲਿਆਂ ’ਚ ਹਨੇਰੀ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਆਂਧਰ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ ਦੇ ਕਲਿੰਗਪੱਟਨਮ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਦੇ ਨਾਲ 75 ਕਿ. ਮੀ. ਪ੍ਰਤੀ ਘੰਟੇ ਤੱਕ ਦੀ ਰਫਤਾਰ ਦੀਆਂ ਹਵਾਵਾਂ ਚੱਲੀਆਂ। ਵਿਜੇਵਾੜਾ ’ਚ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਸ਼ਹਿਰ ਦੇ ਕਈ ਸਕੂਲਾਂ ’ਚ ਲਗਾਤਾਰ ਦੂਜੇ ਦਿਨ ਛੁੱਟੀ ਕਰ ਦਿੱਤੀ ਗਈ। ਮਛੇਰਿਆਂ ਨੂੰ ਸ਼ੁੱਕਰਵਾਰ ਸਵੇਰ ਤੱਕ ਸਮੁੰਦਰ ’ਚ ਨਾ ਜਾਣ ਦੀ ਅਪੀਲ ਕੀਤੀ ਗਈ। ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ ਵੀ ਭਾਰੀ ਮੀਂਹ ਪੈ ਰਿਹਾ ਹੈ। ਦਾਰਜੀਲਿੰਗ ਅਤੇ ਕਲਿੰਪੌਂਗ ’ਚ ਵੀ ਹਨੇਰੀ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਤੂਫਾਨ ਦਾ ਅਸਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਵੀ ਦਿਖਾਈ ਦੇਵੇਗਾ। ਐੱਮ. ਪੀ. ਦੇ 10 ਜ਼ਿਲਿਆਂ ’ਚ ਭਾਰੀ ਮੀਂਹ ਅਤੇ ਛੱਤੀਸਗੜ੍ਹ ਦੇ 15 ਜ਼ਿਲਿਆਂ ’ਚ ਮੀਂਹ ਅਤੇ ਹਨੇਰਾ ਦਾ ਅਲਰਟ ਹੈ।


author

Shubam Kumar

Content Editor

Related News