ਚੱਕਰਵਾਤੀ ਤੂਫ਼ਾਨ ''ਦਾਨਾ'':  ਕੋਲਕਾਤਾ ''ਚ ਉਡਾਣ, ਟਰੇਨ ਸੇਵਾਵਾਂ ਬਹਾਲ

Friday, Oct 25, 2024 - 01:18 PM (IST)

ਕੋਲਕਾਤਾ- ਗੁਆਂਢੀ ਸੂਬੇ ਓਡੀਸ਼ਾ ਦੇ ਤੱਟ 'ਤੇ ਚੱਕਰਵਾਤੀ ਤੂਫ਼ਾਨ 'ਦਾਨਾ' ਦੇ ਪਹੁੰਚਣ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਹਾਲਾਤ ਆਮ ਹੁੰਦੇ ਵੇਖ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਪੱਛਮੀ ਬੰਗਾਲ ਦੇ ਕੋਲਕਾਤਾ ਹਵਾਈ ਅੱਡੇ 'ਤੇ ਪਰਿਚਾਲਨ ਬਹਾਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਰੇਲਵੇ ਦੇ ਸਿਆਲਦਾਹ ਡਵੀਜ਼ਨ ਦੇ ਦੱਖਣੀ ਹਿੱਸੇ 'ਤੇ ਸਵੇਰੇ 10 ਵਜੇ ਟਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਚੱਕਰਵਾਤ ਕਾਰਨ ਇਹ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। 

ਕੋਲਕਾਤਾ ਵਿਚ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਚੱਕਰਵਾਤ ਤੂਫ਼ਾਨ ਦਾਨਾ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਵੀਰਵਾਰ ਸ਼ਾਮ ਤੋਂ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ) ਦੇ ਬੁਲਾਰੇ ਅਨੁਸਾਰ ਪਹਿਲੀ ਫਲਾਈਟ ਕੋਲਕਾਤਾ ਤੋਂ ਸਵੇਰੇ 8.40 ਵਜੇ ਰਵਾਨਾ ਹੋਈ। ਉਨ੍ਹਾਂ ਦੱਸਿਆ ਕਿ ਹਵਾਬਾਜ਼ੀ ਕੰਪਨੀ 'ਇੰਡੀਗੋ' ਦੇ ਜਹਾਜ਼ ਨੇ ਕੋਲਕਾਤਾ-ਇੰਫਾਲ ਮਾਰਗ 'ਤੇ ਇੱਥੋਂ ਪਹਿਲੀ ਉਡਾਣ ਭਰੀ। ਏ. ਏ. ਆਈ ਦੇ ਬੁਲਾਰੇ ਨੇ ਦੱਸਿਆ ਕਿ ਇੱਥੇ ਉਤਰਨ ਵਾਲੀ ਪਹਿਲੀ ਉਡਾਣ ਹਵਾਬਾਜ਼ੀ ਕੰਪਨੀ 'ਵਿਸਤਾਰਾ' ਦੀ ਸੀ।

ਦਿੱਲੀ ਤੋਂ ਰਵਾਨਾ ਹੋਈ ਇਹ ਫਲਾਈਟ ਸਵੇਰੇ ਕਰੀਬ 8.45 ਵਜੇ ਇੱਥੇ ਉਤਰੀ। ਕੋਲਕਾਤਾ ਏਅਰਪੋਰਟ ਨੇ ਸੋਸ਼ਲ ਮੀਡੀਆ ਪਲੇਟਫਾਰਮ ''ਤੇ ਪੋਸਟ ਕੀਤਾ ਕਿ ਚੱਕਰਵਾਤੀ ਤੂਫ਼ਾਨ ਦਾਨਾ ਦੇ ਮੱਦੇਨਜ਼ਰ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ 'ਤੇ ਕੱਲ ਪਰਿਚਾਲਨ ਬੰਦ ਕੀਤੇ ਜਾਣ ਮਗਰੋਂ ਅੱਜ ਸਵੇਰੇ 8 ਵਜੇ ਇਸ ਨੂੰ ਬਹਾਲ ਕਰ ਦਿੱਤਾ ਗਿਆ।


Tanu

Content Editor

Related News