ਸੀ.ਯੂ.ਈ.ਟੀ.-ਯੂ.ਜੀ. ਨਤੀਜਿਆਂ ਦਾ ਐਲਾਨ, 22 ਹਜ਼ਾਰ ਉਮੀਦਵਾਰਾਂ ਨੇ ਹਾਸਿਲ ਕੀਤੇ 100 ਫੀਸਦੀ ਅੰਕ

Saturday, Jul 15, 2023 - 05:31 PM (IST)

ਸੀ.ਯੂ.ਈ.ਟੀ.-ਯੂ.ਜੀ. ਨਤੀਜਿਆਂ ਦਾ ਐਲਾਨ, 22 ਹਜ਼ਾਰ ਉਮੀਦਵਾਰਾਂ ਨੇ ਹਾਸਿਲ ਕੀਤੇ 100 ਫੀਸਦੀ ਅੰਕ

ਨਵੀਂ ਦਿੱਲੀ- ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੇ ਸ਼ਨੀਵਾਰ ਨੂੰ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ (ਸੀ.ਯੂ.ਈ.ਟੀ.-ਯੂ.ਜੀ.) ਦੇ ਨਤੀਜਿਆਂ ਦਾ ਐਲਾਨ ਕੀਤਾ ਹੈ ਜਿਸ ਵਿਚ 22 ਹਜ਼ਾਰ ਤੋਂ ਜ਼ਿਆਦਾ ਉਮੀਦਵਾਰਾਂ ਨੇ 100 ਫੀਸਦੀ ਅੰਕ ਹਾਸਿਲ ਕੀਤੇ ਹਨ। ਵਿਦਿਆਰਥੀਆਂ ਨੇ ਸਭ ਤੋਂ ਜ਼ਿਆਦਾ ਅੰਕ ਅੰਗਰੇਜੀ 'ਚ ਹਾਸਿਲ ਕੀਤੇ ਹਨ, ਉਸਤੋਂ ਬਾਅਦ ਜੀਵ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਵਿਦਿਆਰਥੀ ਹਨ। ਪ੍ਰਵੇਸ਼ ਪ੍ਰੀਖਿਆ ਦੇ ਦੂਜੇ ਐਡੀਸ਼ਨ ਲਈ 11.11 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਭਾਗ ਲਿਆ ਸੀ। ਪ੍ਰੀਖਿਆ 'ਚ 5,685 ਉਮੀਦਵਾਰਾਂ ਨੇ ਅੰਗਰੇਜੀ 'ਚ 100 ਫੀਸਦੀ ਅੰਕ ਹਾਸਿਲ ਕੀਤੇ, 4,850 ਉਮੀਦਵਾਰਾਂ ਨੇ ਜੀਵ ਵਿਗਿਆਨ/ਜੈਵ ਰਸਾਇਣ ਵਿਗਿਆਨ 'ਚ ਉਚ ਸਕੋਰ ਪ੍ਰਾਪਤ ਕੀਤਾ, ਇਸਤੋਂ ਬਾਅਦ 2,836 ਉਮੀਦਵਾਰਾਂ ਨੇ ਅਰਥਸ਼ਾਸਤ 'ਚ ਉਚ ਸਕੋਰ ਪ੍ਰਾਪਤ ਕੀਤੇ।

 

CUET-UG: Subject Wise No of Candidates Securing 100 Percentile Score pic.twitter.com/TUgQSblcMX

— Mamidala Jagadesh Kumar (@mamidala90) July 15, 2023

ਐੱਨ.ਟੀ.ਏ. ਦੀ ਸੀਨੀਅਰ ਨਿਰਦੇਸ਼ਕ ਸਾਧਨਾ ਪਾਰਾਸ਼ਰ ਨੇ ਕਿਹਾ ਕਿ ਹਰੇਕ ਉਮੀਦਵਾਰ ਦੇ ਪ੍ਰਰਦਸ਼ਨ ਦਾ ਮੁਲਾਂਕਨ ਇੱਕੋ-ਪ੍ਰਤੀਸ਼ਤਕ ਵਿਧੀ ਦੀ ਵਰਤੋਂ ਕਰਕੇ ਕੀਤਾ ਗਿਆ ਹੈ, ਜਿਸ ਵਿਚ ਹਰੇਕ ਉਮੀਦਵਾਰ ਦੇ ਸਾਧਾਰਣ ਅੰਕ ਦੀ ਗਣਨਾ ਕਈ ਦਿਨਾਂ ਦੇ ਸੈਸ਼ਨ ਵਿਚ ਇੱਕੋ ਵਿਸ਼ੇ ਵਿਚ ਵਿਦਿਆਰਥੀਾਂ ਦੇ ਹਰੇਕ ਸਮੂਹ ਦੇ ਪ੍ਰਤੀਸ਼ਤ ਦੀ ਵਰਤੋਂ ਕਰਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਨ.ਟੀ.ਏ. ਦੀ ਭੂਮਿਕਾ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ, ਪ੍ਰੀਖਿਆ ਦਾ ਆਯੋਜਨ, ਉੱਤਰ ਕੁੰਜੀ ਜਮ੍ਹਾ ਕਰਾਉਣ, ਚੁਣੌਤੀਆਂ ਨੂੰ ਸੱਦਾ ਦੇਣ, ਉੱਤਰ ਕੁੰਜੀ ਨੂੰ ਅੰਤਿਮ ਰੂਪ ਦੇਣ, ਨਤੀਜਿਆਂ ਦੀ ਤਿਆਰੀ ਅਤੇ ਐਲਾਨ ਅਤੇ ਸਕੋਰਕਾਰਡ ਦੀ ਮੇਜ਼ਬਾਨੀ ਤਕ ਸੀਮਿਤ ਹੈ। 

ਰਾਰਾਸ਼ਰ ਨੇ ਦੱਸਿਆ ਕਿ ਭਾਗੀਦਾਰੀ ਵਾਲੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੁਆਰਾ ਇਕ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਯੂਨੀਵਰਸਿਟੀ ਐੱਨ.ਟੀ.ਏ. ਦੁਆਰੀ ਉਪਲੱਬਧ ਕਰਵਾਏ ਗਏ ਸੀ.ਯੂ.ਈ.ਡੀ.-ਯੂ.ਜੀ.-2023 ਦੇ ਸਕੋਰਕਾਰਡ ਦੇ ਆਧਾਰ 'ਤੇ ਆਪਣੀ ਕਾਊਂਸਲਿੰਗ ਬਾਰੇ ਫੈਸਲਾ ਕਰਨਗੇ। ਬਿਨੈਕਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਸੀ.ਯੂ.ਈ.ਟੀ.-ਯੂ.ਜੀ. ਦੇਸ਼ ਦੀ ਦੂਜੀ ਸਭ ਤੋਂ ਵੱਡੀ ਪ੍ਰਵੇਸ਼ ਪ੍ਰੀਖਿਆ ਹੈ। ਇਸਦੇ ਪਿਹਲੇ ਐਡੀਸ਼ਨ ਵਿਚ 12.5 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਵਾਈ ਸੀ ਅਤੇ 9.9 ਲੱਖ ਨੇ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾਈਆਂ ਸਨ।


author

Rakesh

Content Editor

Related News