ਕਿਸੇ ਵੀ ਵਿਸ਼ੇ ਤੋਂ ਦਿਓ CUET-UG ਪ੍ਰੀਖਿਆ, 12ਵੀਂ ''ਚ ਪੜ੍ਹਿਆ ਹੋਣਾ ਜ਼ਰੂਰੀ ਨਹੀਂ

Wednesday, Dec 11, 2024 - 11:43 AM (IST)

ਕਿਸੇ ਵੀ ਵਿਸ਼ੇ ਤੋਂ ਦਿਓ CUET-UG ਪ੍ਰੀਖਿਆ, 12ਵੀਂ ''ਚ ਪੜ੍ਹਿਆ ਹੋਣਾ ਜ਼ਰੂਰੀ ਨਹੀਂ

ਨਵੀਂ ਦਿੱਲੀ- ਕਾਮਨ ਯੂਨੀਵਰਸਿਟੀ ਪ੍ਰਵੇਸ਼ ਟੈਸਟ (ਸੀ.ਯੂ.ਈ.ਟੀ.) ਦੇਣ ਵਾਲੇ ਵਿਦਿਆਰਥੀਆਂ ਲਈ ਬਿਹਤਰ, ਵਧੇਰੇ ਕੁਸ਼ਲ ਅਤੇ ਅਨੁਕੂਲ ਮਾਹੌਲ ਮੁਹੱਈਆ ਕਰਨ ਲਈ ਪ੍ਰੀਖਿਆ ਪ੍ਰਕਿਰਿਆ ’ਚ ਲਗਾਤਾਰ ਸੁਧਾਰ ਦੇ ਤਹਿਤ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਇਕ ਵੱਡਾ ਫੈਸਲਾ ਲਿਆ ਹੈ। ਯੂ.ਜੀ.ਸੀ. ਨੇ ਸੀ.ਯੂ.ਈ.ਟੀ.-ਯੂ.ਜੀ. ਪ੍ਰੀਖਿਆ ’ਚ ਕਈ ਬਦਲਾਅ ਕੀਤੇ ਹਨ, ਜੋ ਕਿ ਸੈਸ਼ਨ 2025 ਤੋਂ ਦੇਖਣ ਨੂੰ ਮਿਲਣਗੇ। ਯੂ.ਜੀ.ਸੀ. ਦੇ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 12ਵੀਂ ਜਮਾਤ ’ਚ ਪੜ੍ਹੇ ਗਏ ਵਿਸ਼ਿਆਂ ਦੀ ਪਰਵਾਹ ਕੀਤੇ ਬਿਨਾਂ ਕਿਸੇ ਵੀ ਵਿਸ਼ੇ ’ਚ ਸੀ.ਯੂ.ਈ.ਟੀ.-ਯੂ.ਜੀ. ਲਈ ਹਾਜ਼ਰ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਇਹ ਪ੍ਰੀਖਿਆ ਹੁਣ ਸਿਰਫ਼ ਕੰਪਿਊਟਰ ਆਧਾਰਿਤ ਟੈਸਟ (ਸੀ.ਬੀ.ਟੀ.) ਮੋਡ ’ਚ ਆਯੋਜਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਜਗਦੀਸ਼ ਕੁਮਾਰ ਨੇ ਦੱਸਿਆ ਕਿ 2025 ਤੋਂ ਵਿਦਿਆਰਥੀ ਸੀ.ਯੂ.ਈ.ਟੀ.- ਯੂ.ਜੀ. ’ਚ ਵੱਧ ਤੋਂ ਵੱਧ 5 ਵਿਸ਼ਿਆਂ ਦੀ ਪ੍ਰੀਖਿਆ ਦੇ ਸਕਣਗੇ। ਸਾਰੀਆਂ ਸੀ. ਯੂ.ਈ.ਟੀ.-ਯੂ.ਜੀ. ਪ੍ਰੀਖਿਆਵਾਂ ਦੀ ਮਿਆਦ 60 ਮਿੰਟ ਹੋਵੇਗੀ। ਇਸ ਦੇ ਨਾਲ ਹੀ ਪ੍ਰੀਖਿਆ ’ਚ ਬਦਲਵੇਂ ਪ੍ਰਸ਼ਨਾਂ ਦੀ ਧਾਰਨਾ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਸਾਰੇ ਪ੍ਰਸ਼ਨ ਲਾਜ਼ਮੀ ਹੋਣਗੇ। 2025 ਸੈਸ਼ਨ ਤੋਂ ਪ੍ਰੀਖਿਆ 37 ਦੀ ਬਜਾਏ 63 ਵਿਸ਼ਿਆਂ ’ਚ ਆਯੋਜਿਤ ਕੀਤੀ ਜਾਵੇਗੀ। ਹਟਾਏ ਗਏ ਵਿਸ਼ਿਆਂ ਲਈ ਦਾਖ਼ਲੇ ਜਨਰਲ ਯੋਗਤਾ ਪ੍ਰੀਖਿਆ (ਜੀ.ਏ.ਟੀ.) ਦੇ ਅੰਕਾਂ ਦੇ ਆਧਾਰ ’ਤੇ ਆਯੋਜਿਤ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News