CRPF ਦੇ ਕਰੀਬ ਡੇਢ ਲੱਖ ਤੋਂ ਵੱਧ ਜਵਾਨ ਸ਼ਨੀਵਾਰ ਨੂੰ ਯੋਗ ਵੈਬਿਨਾਰ 'ਚ ਲੈਣਗੇ ਹਿੱਸਾ

06/19/2020 6:30:35 PM

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ 1.5 ਲੱਖ ਤੋਂ ਵੱਧ ਜਵਾਨ ਸ਼ਨੀਵਾਰ ਨੂੰ ਇਕ ਯੋਗ ਵੈਬਿਨਾਰ ਸੈਸ਼ਨ 'ਚ ਹਿੱਸਾ ਲੈਣਗੇ। ਇਸ ਦਾ ਆਯੋਜਨ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੀ.ਆਰ.ਪੀ.ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਵੈਬਿਨਾਰ ਦਾ ਫੇਸਬੁੱਕ, ਯੂ-ਟਿਊਬ ਅਤੇ ਸੈਟੇਲਾਈਟ ਆਧਾਰਤ ਇਕ ਪਲੇਟਫਾਰਮ 'ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ ਤਾਂ ਕਿ ਇਸ ਦੀ ਜਾਂਚ ਸੀ.ਆਰ.ਪੀ.ਐੱਫ. ਕਾਮਿਆਂ ਦੇ ਪਰਿਵਾਰਾਂ ਤੱਕ ਵੀ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਮਨਾਉਣ ਲਈ ਇਸ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ।

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਵਾਰ ਯੋਗ ਦਿਵਸ ਘਰਾਂ 'ਚ ਹੀ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਦੇ ਅਧੀਨ ਦੇਸ਼ ਭਰ 'ਚ ਫੋਰਸ ਦੇ ਕਾਮਿਆਂ ਨੂੰ ਵੈੱਬ ਨਾਲ ਜੋੜਿਆ ਜਾਵੇਗਾ ਤਾਂ ਕਿ ਬੈਂਗਲੁਰੂ 'ਚ ਸਥਿਤ ਸਵਾਮੀ ਵਿਵੇਕਾਨੰਦ ਯੋਗ ਖੋਜ ਸੰਸਥਾ (ਐੱਸ.ਵੀ.ਵਾਈ.ਏ.ਐੱਸ.ਏ.) ਦੇ ਅਨੁਭਵ ਅਤੇ ਯੋਗ ਦੀ ਵਿਆਪਕ ਮਾਹਰਤਾ ਨਾਲ ਲਾਭ ਚੁੱਕਿਆ ਜਾ ਸਕੇ। ਐੱਸ.ਵੀ.ਵਾਈ.ਏ.ਐੱਸ.ਏ. ਯੂਨੀਵਰਸਿਟੀ ਦੇ ਚਾਂਸਲਰ ਐੱਚ.ਆਰ. ਨਾਗੇਂਦਰ ਸ਼ਨੀਵਾਰ ਨੂੰ ਸਵੇਰੇ 11 ਵਜੇ ਯੋਗ ਗਿਆਨ ਨੂੰ ਲੈ ਕੇ ਸੰਬੋਧਨ ਕਰਨਗੇ। ਇਸ ਦੀ ਸਥਾਪਨਾ 2002 'ਚ ਹੋਈ ਸੀ ਅਤੇ ਇਹ ਦੁਨੀਆ ਦੀ ਪਹਿਲੀ ਖੋਜ ਯੂਨੀਵਰਸਿਟੀ ਹੈ। ਬੁਲਾਰੇ ਨੇ ਕਿਹਾ ਕਿ ਲਗਭਗ 1.5 ਲੱਖ ਕਾਮੇ ਸ਼ਨੀਵਾਰ ਸਵੇਰੇ ਡਿਊਟੀ 'ਤੇ ਨਹੀਂ ਹੋਣਗੇ ਅਤੇ ਉਨ੍ਹਾਂ ਦੇ ਵੈਬਿਨਾਰ 'ਚ ਹਿੱਸਾ ਲੈਣ ਦੀ ਉਮੀਦ ਹੈ। ਫੋਰਸ ਦੇ ਡਾਇਰੈਕਟਰ ਜਨਰਲ ਏ.ਪੀ. ਮਾਹੇਸ਼ਵਰੀ ਨੇ ਸਾਰੀਆਂ ਇਕਾਈਆਂ ਨੂੰ ਸੰਦੇਸ਼ ਭੇਜਿਆ ਹੈ, ਜਿਸ 'ਚ ਕਾਮਿਆਂ ਨੂੰ ਆਪਣੇ ਪਰਿਵਾਰਾਂ ਨਾਲ ਸੈਸ਼ਨ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।


DIsha

Content Editor

Related News