CRPF ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
Friday, Apr 10, 2026 - 03:36 PM (IST)
ਵੈੱਬ ਡੈਸਕ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਨੇ ਕਾਂਸਟੇਬਲ (ਤਕਨੀਕੀ, ਟਰੇਡਸਮੈਨ ਅਤੇ ਪਾਓਨੀਅਰ) ਦੇ 9175 ਅਹੁਦਿਆਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਪਲਾਈ ਕਰਨ ਦੀ ਪ੍ਰਕਿਰਿਆ 20 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਵੇਰਵਾ
ਪੁਰਸ਼- 9,096
ਮਹਿਲਾ- 79
ਕਾਂਸਟੇਬਲ ਦੇ ਕੁੱਲ 9175 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਕ
ਉਮੀਦਵਾਰ 19 ਮਈ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਕਾਂਸਟੇਬਲ (ਡਰਾਈਵਰ) ਅਹੁਦੇ ਲਈ 10ਵੀਂ ਪਾਸ ਦੇ ਨਾਲ ਹੈਵੀ ਟਰਾਂਸਪੋਰਟ ਵ੍ਹੀਕਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਕੁੱਲ ਤਕਨੀਕੀ ਟਰੇਡਸ 'ਚ ਆਈਟੀਆਈ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ 27 ਸਾਲ ਤੈਅ ਕੀਤੀ ਗਈ ਹੈ। ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਨੂੰ 21,700 ਤੋਂ 60,100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
