ਅਯੁੱਧਿਆ 'ਚ ਉਮੜਿਆ ਆਸਥਾ ਦਾ ਸੈਲਾਬ; 24 ਲੱਖ ਦੀਵਿਆਂ ਨਾਲ ਰੁਸ਼ਨਾਏਗੀ 'ਰਾਮ ਦੀ ਨਗਰੀ'

Saturday, Nov 11, 2023 - 04:37 PM (IST)

ਅਯੁੱਧਿਆ- ਦੀਵਾਲੀ ਦੀ ਪੂਰਵ ਸੰਧਿਆ 'ਤੇ ਪ੍ਰਭੂ ਸ਼੍ਰੀਰਾਮ ਦੀ ਨਗਰੀ ਅਯੁੱਧਿਆ 'ਚ ਆਸਥਾ ਦਾ ਸਮੁੰਦਰ ਹਿਲੋਰੇ ਮਾਰਦਾ ਨਜ਼ਰ ਆ ਰਿਹਾ ਹੈ। ਅੱਜ ਸਵੇਰੇ ਧੂਮ-ਧਾਮ ਨਾਲ ਭਗਵਾਨ ਰਾਮ ਦੇ ਚਰਿੱਤਰ 'ਤੇ ਬਣੀਆਂ 18 ਸ਼ਾਨਦਾਰ ਝਾਂਕੀਆਂ ਦੀ ਸ਼ੋਭਾ ਯਾਤਰਾ ਕੱਢੀ ਗਈ। ਯਾਤਰਾ ਨੂੰ ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਨੇ ਭਗਵਾ ਝੰਡਾ ਵਿਖਾ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ-  ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਪਰਾਲੀ ਸਾੜਨ ਵਾਲਿਆਂ ਨੂੰ ਨਾ ਦਿੱਤੀ ਜਾਵੇ MSP

PunjabKesari

ਸ਼੍ਰੀਰਾਮ ਦੇ ਜੀਵਨ 'ਤੇ ਆਧਾਰਿਤ ਝਾਂਕੀਆਂ ਦੀ ਇਹ ਸ਼ੋਭਾ ਯਾਤਰਾ ਅਯੁੱਧਿਆ ਦੇ ਉਦਯਾ ਚੌਰਾਹੇ ਤੋਂ ਰਾਮ ਕਥਾ ਪਾਰਕ ਤੱਕ ਕੱਢੀ ਗਈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਸ਼ੋਭਾ ਯਾਤਰਾ ਜ਼ਰੀਏ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਭਾਰਤ ਦੇ ਸਾਰੇ ਪ੍ਰਮੁੱਖ ਲੋਕ ਨਾਚ ਦੀ ਸ਼ੋਭਾ ਯਾਤਰਾ ਨੂੰ ਵੇਖਣ ਲਈ ਸੜਕਾਂ 'ਤੇ ਜਨਤਾ ਦਾ ਹਜ਼ੂਮ ਉਮੜ ਪਿਆ। 

ਇਹ ਵੀ ਪੜ੍ਹੋ-  ਮਨੀਸ਼ ਸਿਸੋਦੀਆ ਪਹੁੰਚੇ ਘਰ, ਬੀਮਾਰ ਪਤਨੀ ਨੂੰ ਮਿਲਣ ਲਈ ਅਦਾਲਤ ਨੇ ਦਿੱਤੀ 6 ਘੰਟੇ ਦੀ ਇਜਾਜ਼ਤ

PunjabKesari

ਵੱਖ-ਵੱਖ ਥਾਵਾਂ 'ਤੇ ਝਾਂਕੀ ਦੀ ਆਰਤੀ ਵੀ ਉਤਾਰੀ ਗਈ। ਸ਼ਾਮ ਨੂੰ ਆਪਣੇ ਪਿਆਰੇ ਭਗਵਾਨ ਸ਼੍ਰੀਰਾਮ ਦਾ ਸੁਆਗਤ ਕਰਨ ਲਈ ਇੱਥੇ ਦੀਪ ਉਤਸਵ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਇਕ ਵਾਰ ਫਿਰ ਦੁਨੀਆ ਵਿਚ ਸਭ ਤੋਂ ਵੱਧ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਜਾਵੇਗਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਪ ਉਤਸਵ 'ਚ ਭਗਵਾਨ ਰਾਮ ਦੀ ਤਾਜਪੋਸ਼ੀ ਕਰਨਗੇ। ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਭਗਵਾਨ ਸ਼੍ਰੀਰਾਮ ਦੀ ਤਾਜਪੋਸ਼ੀ ਦੌਰਾਨ ਦੁਨੀਆ ਦੇ 50 ਮਹੱਤਵਪੂਰਨ ਦੇਸ਼ਾਂ ਦੇ ਡਿਪਲੋਮੈਟ ਵੀ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ-  ਦਿੱਲੀ ਵਾਸੀਆਂ ਨੂੰ ਦਮ ਘੋਟੂ ਪ੍ਰਦੂਸ਼ਣ ਤੋਂ ਮਿਲੀ ਰਾਹਤ, ਹਵਾ ਗੁਣਵੱਤਾ 'ਚ ਹੋਇਆ ਸੁਧਾਰ

PunjabKesari

ਰੌਸ਼ਨੀ ਦਾ ਇਹ ਤਿਉਹਾਰ ਹਰ ਕਿਸੇ ਨੂੰ ਤ੍ਰੇਤਾਯੁਗ ਦੀ ਯਾਦ ਦਿਵਾਉਂਦਾ ਹੈ, ਜਦੋਂ ਭਗਵਾਨ ਸ਼੍ਰੀਰਾਮ ਲੰਕਾ 'ਤੇ ਜਿੱਤ ਪ੍ਰਾਪਤ ਕਰ ਕੇ ਅਯੁੱਧਿਆ ਵਾਪਸ ਆਏ ਸਨ। ਜਿਸ ਤਰ੍ਹਾਂ ਅਯੁੱਧਿਆ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ, ਅੱਜ ਵੀ ਇਹੀ ਹਾਲ ਸੜਕਾਂ 'ਤੇ ਨਜ਼ਰ ਆ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News