ਹਰਿਆਣਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 2000 ਤੋਂ ਪਾਰ ਪਹੁੰਚੀ, 20 ਮੌਤਾਂ

Sunday, May 31, 2020 - 04:17 PM (IST)

ਹਰਿਆਣਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 2000 ਤੋਂ ਪਾਰ ਪਹੁੰਚੀ, 20 ਮੌਤਾਂ

ਚੰਡੀਗੜ੍ਹ-ਹਰਿਆਣਾ 'ਚ ਖਾਸ ਕਰ ਕੇ ਗੁਰੂਗ੍ਰਾਮ 'ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਬੁਲੇਟਿਨ ਮੁਤਾਬਕ ਅੱਜ ਭਾਵ ਐਤਵਾਰ ਨੂੰ ਸੂਬੇ 'ਚ 118 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 82 ਕੋਰੋਨਾ ਪਾਜ਼ੇਟਿਵ ਮਾਮਲੇ ਇਕੱਲੇ ਗੁਰੂਗ੍ਰਾਮ ਜ਼ਿਲੇ ਦੇ ਹਨ। ਗੁਰੂਗ੍ਰਾਮ 'ਚ ਹੁਣ ਤੱਕ ਕੋਰੋਨਾ ਪੀੜਤ ਲੋਕਾਂ ਦਾ ਅੰਕੜਾ ਵੱਧ ਕੇ 759 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 2041 ਤੱਕ ਪਹੁੰਚ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 'ਚ 1048 ਲੋਕ ਠੀਕ ਹੋ ਚੁੱਕੇ ਹਨ ਅਤੇ ਹੁਣ ਵੀ 973 ਲੋਕਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ 'ਚ ਚੱਲ ਰਿਹਾ ਹੈ। ਸੂਬੇ 'ਚ ਕੋਰੋਨਾ ਵਾਇਰਸ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਇਹ ਵੀ ਪੜ੍ਹੋ--- ਹਰਿਆਣਾ: ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ 'ਚ 5 ਹੋਰ ਕੋਰੋਨਾ ਪਾਜ਼ੇਟਿਵ

ਦੱਸਣਯੋਗ ਹੈ ਕਿ 'ਵੰਦੇ ਭਾਰਤ ਮਿਸ਼ਨ' ਤਹਿਤ ਅਮਰੀਕਾ ਤੋਂ ਡਿਪੋਰਟ ਹੋ ਕੇ 73 ਲੋਕ ਵਾਪਸ ਹਰਿਆਣਾ ਪਰਤੇ ਸੀ, ਜਿਨ੍ਹਾਂ 'ਚ 5 ਹੋਰ ਲੋਕ ਕੋਰੋਨਾ ਪਾਜ਼ੇਟਿਵ ਮਿਲੇ ਹਨ। ਸਾਰਿਆਂ ਨੂੰ ਪੰਚਕੂਲਾ ਸੈਕਟਰ 6 ਦੇ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਸਿਵਲ ਹਸਪਤਾਲ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ--- ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8380 ਨਵੇਂ ਮਾਮਲੇ, 193 ਲੋਕਾਂ ਦੀ ਹੋਈ ਮੌਤ


author

Iqbalkaur

Content Editor

Related News