ਮੱਧ ਪ੍ਰਦੇਸ਼ ਨੇ 46 ਘੜਿਆਲਾਂ ਤੋਂ ਵਿਕਸਤ ਕੀਤੇ 1255, ਬਣਿਆ ‘ਘੜਿਆਲ ਸਟੇਟ’

Tuesday, Feb 04, 2020 - 08:54 PM (IST)

ਮੱਧ ਪ੍ਰਦੇਸ਼ ਨੇ 46 ਘੜਿਆਲਾਂ ਤੋਂ ਵਿਕਸਤ ਕੀਤੇ 1255, ਬਣਿਆ ‘ਘੜਿਆਲ ਸਟੇਟ’

ਭੋਪਾਲ – ਮੱਧ ਪ੍ਰਦੇਸ਼ ਨੂੰ ਟਾਈਗਰ ਸਟੇਟ ਤੋਂ ਬਾਅਦ ਹੁਣ ‘ਘੜਿਆਲ ਸਟੇਟ’ ਦਾ ਦਰਜਾ ਹਾਸਲ ਹੋਇਆ ਹੈ। ਸੂਬੇ ਦੇ ਮੁਰੈਨਾ ਜ਼ਿਲੇ ਵਿਚ ਚੰਬਲ ਨਦੀ ’ਤੇ ਬਣੇ ਘੜਿਆਲ ਰਖ ’ਚ ਘੜਿਆਲਾਂ ਦੀ ਗਿਣਤੀ ਵਧ ਕੇ 1255 ਹੋ ਗਈ ਹੈ। ਮੱਧ ਪ੍ਰਦੇਸ਼ ਨੂੰ ਪਿਛਲੇ ਸਾਲ 526 ਬਘੜਿਆਂ ਦੇ ਨਾਲ ਜਿਥੇ ਇਕ ਵਾਰ ਫਿਰ ਟਾਈਗਰ ਸਟੇਟ ਦਾ ਦਰਜਾ ਮਿਲਿਆ ਸੀ ਉਥੇ ਹੁਣ ਸੂਬੇ ਨੂੰ ਹੋਰ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵੀ ਸੁਰੱਖਿਆ ਦੇ ਮਾਮਲੇ ’ਚ ਵੱਡੀ ਪ੍ਰਾਪਤੀ ਮਿਲੀ ਹੈ। ਦੁਨੀਆ ’ਚ ਘੜਿਆਲਾਂ ਦੀ ਗਿਣਤੀ ’ਚ 80 ਦੇ ਦਹਾਕੇ ’ਚ ਭਾਰੀ ਕਮੀ ਆਈ ਸੀ ਅਤੇ ਹੁਣ ਸਿਰਫ 200 ਹੀ ਘੜਿਆਲ ਬਚੇ ਸਨ। ਉਸ ਸਮੇਂ ਦੇਸ਼ ’ਚ 96 ਅਤੇ ਚੰਬਲ ’ਚ ਘੜਿਆਲਾਂ ਦੀ ਗਿਣਤੀ 46 ਮੰਨੀ ਗਈ ਸੀ। ਉਸ ਤੋਂ ਬਾਅਦ ਮੁਰੈਨਾ ਜ਼ਿਲੇ ’ਚ ਚੰਬਲ ਨਦੀ ਦੇ 435 ਕਿਲੋਮੀਟਰ ਖੇਤਰ ਨੂੰ ਚੰਬਲ ਘੜਿਆਲ ਰਖ ਐਲਾਨਿਆ ਗਿਆ ਸੀ। ਚੰਬਲ ਨਦੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਸੀਮਾ ’ਤੇ ਵਗਦੀ ਹੈ।

ਸੂਬੇ ਦੇ ਵਣ ਮੰਤਰੀ ਉਮੰਗ ਸਿੰਘਾਰ ਨੇ ਦੱਸਿਆ, ‘‘ਵਾਈਲਡ ਲਾਈਫ ਟਰੱਸਟ ਆਫ ਇੰਡੀਆ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਚੰਬਲ ਨਦੀ ’ਚ 1255 ਘੜਿਆਲ ਪਾਏ ਗਏ ਹਨ। ਉਥੇ ਬਿਹਾਰ ਦੀ ਗੰਡਕ ਨਦੀ ’ਚ 255 ਘੜਿਆਲ ਮਿਲੇ ਹਨ।

ਮੁਰੈਨਾ ਦੇ ਜ਼ਿਲਾ ਵਣਮੰਡਲ ਅਧਿਕਾਰੀ ਪੀ. ਡੀ. ਗ੍ਰੇਵੀਅਲ ਨੇ ਦਾਅਵਾ ਕੀਤਾ ਕਿ ਵਿਭਾਗੀ ਗਿਣਤੀ ’ਚ ਵਾਈਲਡ ਲਾਈਫ ਟਰੱਸਟ ਦੀ ਰਿਪੋਰਟ ’ਚ ਦੱਸੀ ਗਈ ਗਿਣਤੀ ਤੋਂ ਵੀ ਜ਼ਿਆਦਾ ਘੜਿਆਲ ਮੱਧ ਪ੍ਰਦੇਸ਼ ’ਚ ਵੀ ਪਾਏ ਗਏ ਹਨ। ਵਿਭਾਗੀ ਗਿਣਤੀ ਅਨੁਸਾਰ ਘੜਿਆਲਾਂ ਦੀ ਗਿਣਤੀ 1876, ਗ੍ਰੇਵੀਅਲ ਨੇ ਦੱਸਿਆ ਕਿ ਚੰਬਲ ਨਦੀ ’ਚ ਘੜਿਆਲਾਂ ਦੇ ਵਧਦੇ ਵਾਧੇ ’ਚ ਵੱਡਾ ਕਾਰਨ ਦੇਵਰੀ ਈਕੋ ਸਿਸਟਮ ਹੈ। ਇਥੇ ਘੜਿਆਲਾਂ ਦੇ ਅਾਂਡੇ ਲਿਆਏ ਜਾਂਦੇ ਹਨ ਅਤੇ ਉਨ੍ਹਾਂ ’ਚੋਂ ਬੱਚੇ ਨਿਕਲਣ ਤੋ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਜਦੋਂ ਉਨ੍ਹਾਂ ਦੀ ਉਮਰ 3 ਸਾਲ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਚੰਬਲ ਨਦੀ ’ਚ ਛੱਡ ਦਿੱਤਾ ਜਾਂਦਾ ਹੈ। ਹਰ ਸਾਲ ਲਗਭਗ 200 ਘੜਿਆਲਾਂ ਨੂੰ ਗ੍ਰੋ ਐਂਡ ਰਿਲੀਜ ਪ੍ਰੋਗਰਾ ਦੇ ਤਹਿਤ ਚੰਬਲ ਨਦੀ ’ਚ ਛੱਡਿਆ ਜਾਂਦਾ ਹੈ।


author

Inder Prajapati

Content Editor

Related News