ਮੋਹਲੇਧਾਰ ਮੀਂਹ ਮਗਰੋਂ 8 ਫੁੱਟ ਲੰਬਾ ਮਗਰਮੱਛ ਸੜਕ 'ਤੇ ਰੇਂਗਦਾ ਆਇਆ ਨਜ਼ਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
Monday, Jul 01, 2024 - 12:44 PM (IST)
ਰਤਨਾਗਿਰੀ- ਮਹਾਰਾਸ਼ਟਰ ਦੇ ਤੱਟਵਰਤੀ ਸ਼ਹਿਰ ਰਤਨਾਗਿਰੀ 'ਚ ਮੀਂਹ ਨਾਲ ਭਿੱਜੀ ਸੜਕ 'ਤੇ 8 ਫੁੱਟ ਲੰਬੇ ਮਗਰਮੱਛ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਨੂੰ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੁਨ ਸ਼ਹਿਰ ਦੇ ਚਿੰਚਨਾਕਾ ਖੇਤਰ 'ਚ ਮੀਂਹ ਦੇ ਦੌਰਾਨ ਇਕ ਆਟੋਰਿਕਸ਼ਾ ਡਰਾਈਵਰ ਵਲੋਂ ਬਣਾਇਆ ਗਿਆ। ਵੀਡੀਓ ਵਿਚ ਕੁਝ ਹੋਰ ਵਾਹਨ ਵੀ ਦਿਖਾਈ ਦੇ ਰਹੇ ਹਨ ਅਤੇ ਇਕ ਆਟੋਰਿਕਸ਼ਾ ਡਰਾਈਵਰ ਆਪਣੀਆਂ ਹੈੱਡਲਾਈਟਾਂ ਨੂੰ ਜਗਾ ਕੇ ਮਗਰਮੱਛ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- NEET-UG ਪ੍ਰੀਖਿਆ ’ਚ ਬੇਨਿਯਮੀਆਂ : CBI ਦੀ ਵੱਡੀ ਕਾਰਵਾਈ, ਪ੍ਰਾਈਵੇਟ ਸਕੂਲ ਦਾ ਮਾਲਕ ਕੀਤਾ ਗ੍ਰਿਫਤਾਰ
ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਮਗਰਮੱਛ ਨੇੜਲੀ ਸ਼ਿਵ ਜਾਂ ਨਦੀਆਂ ਤੋਂ ਵਹਿ ਕੇ ਸ਼ਹਿਰ ਵਿਚ ਦਾਖਲ ਹੋਇਆ ਹੋਵੇ। ਉੱਥੋਂ ਲੰਘ ਰਹੇ ਕਈ ਲੋਕਾਂ ਨੇ ਸੜਕ 'ਤੇ ਮਗਰਮੱਛ ਦੇ ਰੇਂਗਣ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਦੀ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਗਰਮੱਛ ਸੜਕ 'ਤੇ ਘੁੰਮ ਰਿਹਾ ਹੈ ਅਤੇ ਸੜਕ 'ਤੇ ਜਾ ਰਹੇ ਵਾਹਨਾਂ ਦੇ ਨੇੜੇ ਆ ਜਾਂਦਾ ਹੈ। ਮਗਰਮੱਛ ਦੇ ਆਉਣ ਕਾਰਨ ਸੜਕ 'ਤੇ ਵਾਹਨ ਰੁਕ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮੋਹਲੇਧਾਰ ਕਾਰਨ ਨਦੀਆਂ ਦਾ ਪਾਣੀ ਪੱਧਰ ਵਧ ਜਾਂਦਾ ਹੈ ਅਤੇ ਮਗਰਮੱਛ ਬਾਹਰ ਆ ਕੇ ਸੜਕ 'ਤੇ ਚੱਲਣ ਲੱਗ ਪੈਂਦੇ ਹਨ। ਇਸ ਤਰ੍ਹਾਂ ਜਦੋਂ ਮਗਰਮੱਛ ਬਾਹਰ ਆਉਂਦੇ ਹਨ ਤਾਂ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਜਾਂਦੀ ਹੈ। ਦੂਜੇ ਪਾਸੇ ਸੜਕ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e