ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ ''ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ ਮਗਰਮੱਛ

Friday, May 01, 2026 - 09:22 PM (IST)

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ ''ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ ਮਗਰਮੱਛ

ਰੁੜਕੀ/ਹਰਿਦੁਆਰ- ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰਮੀ ਤੋਂ ਰਾਹਤ ਪਾਉਣ ਲਈ ਨਦੀ ਵਿੱਚ ਨਹਾਉਣ ਗਏ 12 ਸਾਲਾ ਮੁੰਡੇ ਨੂੰ ਇੱਕ ਮਗਰਮੱਛ ਡੂੰਘੇ ਪਾਣੀ ਵਿੱਚ ਖਿੱਚ ਕੇ ਲੈ ਗਿਆ। ਇਹ ਦਰਦਨਾਕ ਘਟਨਾ ਰੁੜਕੀ ਦੇ ਬੁੱਗਾਵਾਲਾ ਥਾਣਾ ਖੇਤਰ ਦੇ ਪਿੰਡ ਬੰਜਾਰੇਵਾਲਾ ਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਵੀਰਵਾਰ ਨੂੰ ਪ੍ਰਮੋਦ ਦਾ 12 ਸਾਲਾ ਪੁੱਤਰ ਰਾਮ ਆਪਣੇ 4-5 ਦੋਸਤਾਂ ਨਾਲ ਸਾਈਕਲ 'ਤੇ ਘਰੋਂ ਨਿਕਲਿਆ ਸੀ। ਸ਼ਾਮ ਹੋਣ 'ਤੇ ਜਦੋਂ ਉਸ ਦੇ ਦੋਸਤ ਵਾਪਸ ਜਾਣ ਲੱਗੇ, ਤਾਂ ਉਨ੍ਹਾਂ ਨੇ ਰਾਮ ਨੂੰ ਵੀ ਨਾਲ ਚੱਲਣ ਲਈ ਕਿਹਾ ਪਰ ਉਸ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਕਿ ਉਹ ਥੋੜ੍ਹੀ ਦੇਰ ਹੋਰ ਨਹਾ ਕੇ ਆਵੇਗਾ। ਜਦੋਂ ਰਾਮ ਨਦੀ ਵਿੱਚ ਇਕੱਲਾ ਰਹਿ ਗਿਆ, ਤਾਂ ਪਾਣੀ ਵਿੱਚ ਲੁਕੇ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜਬਾੜਿਆਂ ਵਿੱਚ ਦਬਾ ਕੇ ਡੂੰਘੇ ਪਾਣੀ ਵਿੱਚ ਲੈ ਗਿਆ।

ਬੱਚੇ ਦੇ ਘਰ ਨਾ ਪਰਤਣ 'ਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਰਾਤ ਭਰ ਉਸ ਦੀ ਭਾਲ ਕੀਤੀ ਗਈ। ਸ਼ੁੱਕਰਵਾਰ ਸਵੇਰੇ ਜਦੋਂ ਲੋਕ ਖੇਤਾਂ ਵਿੱਚ ਕੰਮ ਕਰਨ ਗਏ, ਤਾਂ ਉਨ੍ਹਾਂ ਨੇ ਨਦੀ ਦੇ ਕਿਨਾਰੇ ਖੂਨ ਨਾਲ ਲੱਥਪੱਥ ਲਾਸ਼ ਅਤੇ ਨੇੜੇ ਹੀ ਇੱਕ ਸਾਈਕਲ ਖੜ੍ਹੀ ਦੇਖੀ। ਬੱਚੇ ਦੇ ਸਿਰ ਅਤੇ ਪੈਰਾਂ 'ਤੇ ਮਗਰਮੱਛ ਦੇ ਹਮਲੇ ਦੇ ਡੂੰਘੇ ਨਿਸ਼ਾਨ ਸਨ।

ਬੁੱਗਾਵਾਲਾ ਥਾਣੇ ਦੇ ਇੰਚਾਰਜ ਅੰਕੁਰ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।


author

Rakesh

Content Editor

Related News